07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਅੱਤਵਾਦੀਆਂ ਦਾ ਸਫ਼ਾਇਆ ਕਰਦਿਆਂ ਫ਼ੌਜ ਦਾ ਕੁੱਤਾ 'ਟਾਇਸਨ' ਹੋਇਆ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 24-02-2026
ਨਵੀਂ ਦਿੱਲੀ, 23 ਫਰਵਰੀ (ਯੂ. ਐੱਨ. ਆਈ)-ਜੰਮੂ ਅਤੇ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਚਤਰੂ ਦੇ ਖ਼ਤਰਨਾਕ ਜੰਗਲਾਂ 'ਚ, ਜਿਥੇ ਜ਼ਰਾ ਜਿੰਨੀ ਵੀ ਸਰਸਰਾਹਟ ਖਤਰੇ ਦਾ ਇਸ਼ਾਰਾ ਹੋ ਸਕਦੀ ਹੈ ਅਤੇ ਹਰ ਕਦਮ ਮੌਤ ਦਾ ਇਸ਼ਾਰਾ ਹੋ ਸਕਦਾ ਹੈ, ਇਕ ਚਾਰ ਪੈਰਾਂ ਵਾਲਾ ਯੋਧਾ ਸੀ ਜਿਸ ਨੇ ਅੱਗੇ ਵਧ ਕੇ ਅਗਵਾਈ ਕੀਤੀ | ਟਾਇਸਨ, ਭਾਰਤੀ ਫੌਜ ਦੇ ਏਲੀਟ 2 ਪੈਰਾ (ਵਿਸ਼ੇਸ਼ ਬਲ) ਦਾ ਇਕ ਨਿਡਰ ਅਤੇ ਉੱਚ ਸਿਖਲਾਈ ਪ੍ਰਾਪਤ ਜਰਮਨ ਸ਼ੈਫਰਡ, ਐਤਵਾਰ ਨੂੰ ਕੀਤੇ ਗਈ ਅੱਤਵਾਦ ਵਿਰੋਧੀ ਕਾਰਵਾਈ ਦਾ ਇਕ ਅਨੋਖਾ ਹੀਰੋ ਬਣ ਗਿਆ | ਜਿਵੇਂ ਹੀ ਫੌਜੀ ਖਸਤਾ-ਹਾਲ ਇਲਾਕੇ 'ਚ ਬਣੇ ਅੱਤਵਾਦੀ ਟਿਕਾਣੇ ਦੇ ਕੋਲ ਪਹੁੰਚੇ, ਟਾਇਸਨ ਹੀ ਸੀ, ਜੋ ਗੋਲੀਬਾਰੀ ਦੀ ਲਾਈਨ 'ਚ ਲੰਘਦਾ ਹੋਇਆ ਅੱਗੇ ਵਧਿਆ ਅਤੇ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ | ਜਿਵੇਂ ਹੀ ਕੇ 9 ਟਿਕਾਣੇ 'ਚ ਵੜਿਆ, ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ | ਇਕ ਗੋਲੀ ਉਸ ਦੇ ਪੈਰ 'ਚ ਵੱਜੀ, ਪ੍ਰੰਤੂ ਟਾਇਸਨ ਪਿੱਛੇ ਨਹੀਂ ਹਟਿਆ | ਜ਼ਖ਼ਮੀ ਹੋਣ ਦੇ ਬਾਵਜੂਦ, ਉਹ ਬਿਨਾਂ ਡਰ ਤੋਂ, ਮੁੁਸ਼ਕਿਲ ਇਲਾਕੇ 'ਚੋਂ ਲੰਘਦਾ ਹੋਇਆ ਅੱਗੇ ਵਧਦਾ ਰਿਹਾ ਅਤੇ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਦਾ ਸਹੀ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਬੇਅਸਰ ਕਰਨ 'ਚ ਮਦਦ ਕਰਦਾ ਰਿਹਾ | ਉਸ ਦੀ ਹਿੰਮਤ ਅਤੇ ਸਮਝ ਤੋਂ, ਸੂਬਾ ਪੁਲਿਸ, ਸੀ.ਆਰ.ਪੀ.ਐੱਫ. ਅਤੇ ਵਿਸ਼ੇਸ਼ ਬਲ ਦੀਆਂ ਸਾਂਝੀਆਂ ਟੀਮਾਂ ਨੇ ਇਕ ਤੇਜ਼ ਅਤੇ ਅਹਿਮ ਕਾਰਵਾਈ 'ਚ ਤਿੰਨ ਅੱਤਵਾਦੀਆਂ ਨੂੰ ਮਾਰ-ਮੁਕਾਇਆ |

Ad Position 22
No active advertisement
ਪਿਛਲੀ ਖ਼ਬਰ ਸਪੀਕਰ ਵਲੋਂ 60 ਤੋਂ ਵੱਧ ਦੇਸ਼ਾਂ ਨਾਲ ਸੰਸਦੀ ਦੋਸਤੀ ਸਮੂਹਾਂ ਦਾ ਗਠਨ <br/> ਅਗਲੀ ਖ਼ਬਰ ਦਿੱਲੀ 'ਚ ਮੈਟਰੋ ਸਟੇਸ਼ਨਾਂ ਦੇ ਨਾਂਅ ਇਤਿਹਾਸਕ ਗੁਰਦੁਆਰਿਆਂ ਦੇ ਨਾਂਅ 'ਤੇ ਤੁਰੰਤ ਰੱਖੇ ਜਾਣ-ਤਰਲੋਚਨ ਸਿੰਘ <br/>
Ad Position 24