ਨਵੀਂ ਦਿੱਲੀ, 23 ਫਰਵਰੀ (ਪੀ. ਟੀ. ਆਈ.)-ਵਿਰੋਧੀ ਪਾਰਟੀਆਂ ਨਾਲ ਤਣਾਅਪੂਰਨ ਸੰਬੰਧਾਂ ਵਿਚਕਾਰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੋਮਵਾਰ ਨੂੰ 60 ਤੋਂ ਵੱਧ ਦੇਸ਼ਾਂ ਨਾਲ ਸੰਸਦੀ ਦੋਸਤੀ ਸਮੂਹ ਬਣਾਏ¢ ਇਨ੍ਹਾਂ ਵਿਚ ਕਈ ਵਿਰੋਧੀ ਮੈਂਬਰ ਸ਼ਾਮਿਲ ਹਨ, ਜਿਨ੍ਹਾਂ ਵਿੱਚ ਉਹ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਹਾਲ ਹੀ ਵਿੱਚ ਦੁਰਵਿਵਹਾਰ ਲਈ ਹੇਠਲੇ ਸਦਨ ਤੋਂ ਮੁਅੱਤਲ ਕੀਤਾ ਗਿਆ ਸੀ¢ ਲੋਕ ਸਭਾ ਸਪੀਕਰ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਵਿਰੋਧੀ ਧਿਰ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਯੋਜਨਾ ਬਣਾ ਰਹੀ ਹੈ, ਉਨ੍ਹਾਂ 'ਤੇ ਸਦਨ ਵਿੱਚ ਪੱਖਪਾਤੀ ਵਿਵਹਾਰ ਦਾ ਦੋਸ਼ ਲਗਾਇਆ ਜਾ ਰਿਹਾ ਹੈ¢ ਸ਼ਸ਼ੀ ਥਰੂਰ, ਪੀ. ਚਿਦੰਬਰਮ, ਗÏਰਵ ਗੋਗੋਈ (ਕਾਂਗਰਸ), ਕੇ. ਕਨੀਮੋਝੀ (ਡੀ ਐੱਮ ਕੇ), ਡੇਰੇਕ ਓ'ਬ੍ਰਾਇਨ, ਅਭਿਸ਼ੇਕ ਬੈਨਰਜੀ (ਤਿ੍ਣਮੂਲ ਕਾਂਗਰਸ), ਅਰਵਿੰਦ ਸਾਵੰਤ (ਐੱਸ ਐੱਸ-ਯੂ ਬੀ ਟੀ), ਸੁਪ੍ਰੀਆ ਸੂਲੇ (ਐੱਨ ਸੀ ਪੀ-ਸਪਾ), ਅਸਦੁਦੀਨ ਓਵੈਸੀ (ਏ ਆਈ ਐੱਮ ਆਈ ਐੱਮ), ਅਖਿਲੇਸ਼ ਯਾਦਵ ਅਤੇ ਰਾਮ ਗੋਪਾਲ ਯਾਦਵ (ਸਮਾਜਵਾਦੀ ਪਾਰਟੀ) ਵਰਗੇ ਪ੍ਰਸਿੱਧ ਵਿਰੋਧੀ ਆਗੂ, ਇਨ੍ਹਾਂ ਸੰਸਦੀ ਸਮੂਹਾਂ ਦੀ ਪ੍ਰਧਾਨਗੀ ਕਰਨਗੇ, ਹਰੇਕ ਵਿੱਚ 11 ਮੈਂਬਰ ਹੋਣਗੇ¢ ਰਵੀ ਸ਼ੰਕਰ ਪ੍ਰਸਾਦ, ਬੈਜਯੰਤ ਪਾਂਡਾ, ਨਿਸ਼ੀਕਾਂਤ ਦੂਬੇ ਅਤੇ ਅਨੁਰਾਗ ਠਾਕੁਰ ਵਰਗੇ ਸੀਨੀਅਰ ਭਾਜਪਾ ਆਗੂਆਂ ਨੂੰ ਵੀ ਸੰਸਦੀ ਸਮੂਹਾਂ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ¢ ਸ਼ਿਵ ਸੈਨਾ ਆਗੂ ਸ਼੍ਰੀਕਾਂਤ ਸ਼ਿੰਦੇ ਅਤੇ ਜਨਤਾ ਦਲ (ਯੂ) ਦੇ ਮੈਂਬਰ ਸੰਜੇ ਝਾਅ ਨੂੰ ਵੀ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ¢ ਮੁਅੱਤਲ ਕੀਤੇ ਗਏ ਕਾਂਗਰਸ ਲੋਕ ਸਭਾ ਮੈਂਬਰਾਂ ਵਿੱਚੋਂ, ਮਨੀਕਮ ਟੈਗੋਰ ਨੂੰ ਇੰਡੋਨੇਸ਼ੀਆ ਨਾਲ ਸੰਸਦੀ ਦੋਸਤੀ ਸਮੂਹ, ਗੁਰਜੀਤ ਸਿੰਘ ਅÏਜਲਾ (ਇਟਲੀ), ਹਿਬੀ ਈਡਨ (ਸਿੰਗਾਪੁਰ), ਅਮਰਿੰਦਰ ਸਿੰਘ ਰਾਜਾ ਵੜਿੰਗ (ਯੂ ਕੇ), ਪ੍ਰਸ਼ਾਂਤ ਪਡੋਲੇ (ਤਿ੍ਨੀਦਾਦ ਅਤੇ ਟੋਬੈਗੋ), ਡੀਨ ਕੁਰਿਆਕੋਸ (ਸਾਊਦੀ ਅਰਬ), ਅਤੇ ਸੀ. ਕਿਰਨ ਕੁਮਾਰ ਰੈਡੀ (ਦੱਖਣੀ ਕੋਰੀਆ) ਦਾ ਮੈਂਬਰ ਬਣਾਇਆ ਗਿਆ ਹੈ¢ ਸੀ. ਪੀ. ਆਈ.(ਐੱਮ) ਮੈਂਬਰ ਐੱਸ. ਵੈਂਕਟੇਸਨ ਨੂੰ ਕਿਊਬਾ ਨਾਲ ਸੰਸਦੀ ਸਮੂਹ ਦਾ ਮੈਂਬਰ ਬਣਾਇਆ ਗਿਆ ਹੈ¢