13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਇਮਰਾਨ ਖ਼ਾਨ ਨੂੰ ਅੱਧੀ ਰਾਤ ਹਸਪਤਾਲ ਲਿਆਂਦਾ

Ad Position 21
No active advertisement
ਅਜੀਤ ਡੈਸਕ 25-02-2026

ਸੂਚਿਤ ਨਾ ਕਰਨ 'ਤੇ ਪਰਿਵਾਰ ਨੇ ਪ੍ਰਗਟਾਈ ਚਿੰਤਾ
ਅੰਮਿ੍ਤਸਰ, 24 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੰਸਥਾਪਕ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਲੰਘੀ ਦੇਰ ਰਾਤ ਹਸਪਤਾਲ ਲਿਜਾਇਆ ਗਿਆ | ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪੀ. ਆਈ. ਐੱਮ. ਐੱਚ.) ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਇਮਰਾਨ ਖ਼ਾਨ ਦੀ ਅੱਖ ਦੇ ਇਲਾਜ ਲਈ ਉਨ੍ਹਾਂ ਨੂੰ ਦੂਜਾ ਟੀਕਾ ਲਗਾਉਣ ਕਰਕੇ ਉੱਥੇ ਲਿਆਂਦਾ ਗਿਆ ਸੀ | ਇਸ ਕਾਰਵਾਈ ਨੇ ਉਨ੍ਹਾਂ ਦੇ ਪਰਿਵਾਰ ਤੇ ਪਾਰਟੀ ਸਮਰਥਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ | ਰਿਪੋਰਟਾਂ ਦਰਸਾਉਂਦੀਆਂ ਹਨ ਕਿ ਅੱਖ 'ਚ ਦੂਜਾ ਟੀਕਾ ਲਗਾਉਣ ਲਈ ਇਮਰਾਨ ਖ਼ਾਨ ਨੂੰ ਅੱਧੀ ਰਾਤ ਨੂੰ ਭਾਰੀ ਸੁਰੱਖਿਆ 'ਚ ਪਿਮਸ ਲਿਜਾਇਆ ਗਿਆ | ਉਨ੍ਹਾਂ ਦੀ ਪਾਰਟੀ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਾਨੂੰਨ ਅਨੁਸਾਰ ਜੇਲ੍ਹ 'ਚ ਬੰਦ ਕੈਦੀ 'ਤੇ ਕਿਸੇ ਵੀ ਡਾਕਟਰੀ ਪ੍ਰਕਿਰਿਆ ਤੋਂ ਪਹਿਲਾਂ ਉਸ ਦੇ ਪਰਿਵਾਰ ਨੂੰ ਸੂਚਿਤ ਕਰਨ ਦੀ ਲੋੜ ਹੁੰਦੀ ਹੈ, ਇਸ ਲਈ ਪਰਿਵਾਰ ਨੂੰ ਸੂਚਿਤ ਕਿਉਂ ਨਹੀਂ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰੀ ਮੈਡੀਕਲ ਸਹੂਲਤਾਂ ਤੋਂ ਪ੍ਰਾਪਤ ਟੈਸਟ ਰਿਪੋਰਟਾਂ 'ਤੇ ਭਰੋਸਾ ਨਹੀਂ ਕਰਦੇ | ਇਸ ਤੋਂ ਪਹਿਲਾਂ ਵੀ ਪਿਮਸ ਦੇ ਡਾਕਟਰਾਂ ਵਲੋਂ ਇਮਰਾਨ ਖ਼ਾਨ ਦੀ ਅੱਖਾਂ ਦੀ ਜਾਂਚ ਕਰਨ 'ਤੇ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਸਿਰਫ਼ 15 ਫ਼ੀਸਦੀ ਰੌਸ਼ਨੀ ਬਾਕੀ ਬਚੀ ਹੈ, ਜਿਸ 'ਤੇ ਲਹਿੰਦੇ ਪੰਜਾਬ ਦੀ ਸਰਕਾਰ ਨੇ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਸੀ | ਜਿਸ ਤੋਂ ਬਾਅਦ ਡਾਕਟਰਾਂ ਨੇ ਇਸ ਵਾਰ ਮੀਡੀਆ ਨੂੰ ਦੱਸਿਆ ਕਿ ਖ਼ਾਨ ਦੀ ਨਜ਼ਰ 'ਚ ਕੁਝ ਸੁਧਾਰ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿ 'ਚ ਅੱਤਵਾਦੀਆਂ ਵਲੋਂ ਸੁਰੱਖਿਆ ਕਰਮਚਾਰੀਆਂ 'ਤੇ ਹਮਲੇ ਤੇਜ਼-10 ਹਲਾਕ ਅਗਲੀ ਖ਼ਬਰ ਸਰਕਾਰ ਨੇ 25 ਲੱਖ ਟਨ ਕਣਕ ਦੇ ਨਿਰਯਾਤ ਨੂੰ ਦਿੱਤੀ ਮਨਜ਼ੂਰੀ
Ad Position 24