20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਰਣਜੀਤ ਸਿੰਘ ਦਾ ਪਰਿਵਾਰ ਆਇਆ ਸਾਹਮਣੇ <br/>

Ad Position 21
No active advertisement
ਅਜੀਤ ਡੈਸਕ 26-02-2026
ਆਦੀਆਂ ਚੈੱਕ ਪੋਸਟ 'ਤੇ ਹੋਏ ਹਮਲੇ ਸੰਬੰਧੀ ਪੁਲਿਸ ਵਲੋਂ ਕਾਰਵਾਈ ਦੌਰਾਨ ਮਾਰੇ ਗਏ ਰਣਜੀਤ ਸਿੰਘ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਦੇ ਇਸ ਮੁਕਾਬਲੇ 'ਤੇ ਵੱਡੇ ਸਵਾਲ ਖੜੇ੍ਹ ਕੀਤੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੰੂ ਘਰ ਤੋਂ ਫੜ ਕੇ ਖੜਿਆ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਵਲੋਂ ਪਿੰਡ ਵਿਚ ਲੱਗੇ ਹੋਏ ਕੈਮਰੇ ਤੱਕ ਉਤਾਰ ਲਏ ਗਏ | ਪਰਿਵਾਰ ਨੇ ਕਿਹਾ ਕਿ ਪਿੰਡ ਵਾਸੀ ਅਤੇ ਪਰਿਵਾਰ ਲਗਾਤਾਰ ਇਸ ਮਾਮਲੇ ਵਿਚ ਪੁਲਿਸ ਦਾ ਸਾਥ ਦੇ ਰਹੇ ਸਨ | ਪਰ ਪੁਲਿਸ ਵਲੋਂ ਉਨ੍ਹਾਂ ਦੇ ਪੁੱਤਰ ਨੰੂ ਬਿਨਾਂ ਕਿਸੇ ਦੋਸ਼ ਤੋਂ ਹੀ ਨਿਸ਼ਾਨਾ ਬਣਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦਾ ਪੁੱਤਰ ਦੋਸ਼ੀ ਹੁੰਦਾ ਤਾਂ ਉਹ ਪੁਲਿਸ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਆਸੇ-ਪਾਸੇ ਹੋ ਜਾਂਦਾ | ਪਰ ਉਹ ਦੋਸ਼ੀ ਨਹੀਂ ਸੀ, ਇਸ ਲਈ ਉਹ ਘਰ ਬੈਠਾ ਹੋਇਆ ਸੀ | ਪਰਿਵਾਰ ਵਲੋਂ ਮੁਕਾਬਲੇ ਸੰਬੰਧੀ ਦੱਸੀ ਗਈ ਪੂਰੀ ਗੱਲਬਾਤ ਨੰੂ ਬਣਾਈ ਗਈ ਕਹਾਣੀ ਦੱਸਿਆ | ਪਰਿਵਾਰਕ ਮੈਂਬਰਾਂ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪੁਲਿਸ ਦੀ ਹਿਰਾਸਤ ਵਿਚ ਹੋਣ ਦੇ ਬਾਵਜੂਦ ਵੀ ਰਣਜੀਤ ਸਿੰਘ ਕੋਲ ਫ਼ਰਾਰ ਹੋਣ ਲਈ ਮੋਟਰਸਾਈਕਲ ਅਤੇ ਪਿਸਤੌਲ ਕਿੱਥੋਂ ਆਏ, ਇਸ ਲਈ ਇਹ ਸਾਰੀ ਕਹਾਣੀ ਸ਼ੱਕ ਦੇ ਘੇਰੇ ਵਿਚ ਹੈ, ਜਿਸ ਦੀ ਜਾਂਚ ਕਰਕੇ ਉਨ੍ਹਾਂ ਨੰੂ ਇਨਸਾਫ਼ ਦਿਵਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਨਗਾੜਿਆਂ ਤੇ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਇਆ ਹੋਲਾ ਮਹੱਲਾ ਅਗਲੀ ਖ਼ਬਰ ਨਿਆਂਪਾਲਿਕਾ ਨੂੰ ਬਦਨਾਮ ਕਰਨ ਦੀ ਕੋਝੀ ਕੋਸ਼ਿਸ਼-ਅਸ਼ਵਨੀ ਕੁਮਾਰ
Ad Position 24