ਨਵੀਂ ਦਿੱਲੀ, 5 ਮਾਰਚ (ਪੀ. ਟੀ. ਆਈ.)-ਭਾਰਤ ਵਿਚ ਈਰਾਨ ਦੇ ਰਾਜਦੂਤ ਮੁਹੰਮਦ ਫਤਹਾਲੀ ਨੇ ਹਿੰਦ ਮਹਾਸਾਗਰ ਵਿਚ ਇਕ ਈਰਾਨੀ ਜਲ ਸੈਨਾ ਦੇ ਜਹਾਜ਼ ਨੂੰ ਡੋਬਣ ਲਈ ਅਮਰੀਕਾ ਦੀ ਨਿੰਦਾ ਕਰਦਿਆਂ ਇਸ ਨੂੰ ਇੱਕ ਹੱਤਿਆ ਕਰਾਰ ਦਿੱਤਾ, ਜੋ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਰਕੇ ਕੀਤੀ ਗਈ ਹੈ | ਫਤਹਾਲੀ ਨੇ ਕਿਹਾ ਕਿ ਈਰਾਨ 'ਆਈ.ਆਰ.ਆਈ.ਐਸ. ਦੇਨਾ' ਵਿਚ ਸਵਾਰ ਨਿਹੱਥੇ ਜਲ ਸੈਨਿਕਾਂ, ਜੋ ਸ਼ਾਂਤੀ ਡਿਊਟੀ 'ਚ ਹਿੱਸਾ ਲੈਣ ਤੋਂ ਬਾਅਦ ਆਪਣੇ ਦੇਸ਼ ਪਰਤ ਰਹੇ ਸਨ, ਦੀਆਂ ਹੱਤਿਆਵਾਂ ਦਾ ਅਮਰੀਕਾ ਨੂੰ ਸਖ਼ਤ ਜਵਾਬ ਦੇਵੇਗਾ |