ਦੁਬਈ, 8 ਮਾਰਚ (ਪੀ. ਟੀ. ਆਈ.)-ਸਾਊਦੀ ਅਰਬ ਵਿਚ ਇਕ ਰਿਹਾਇਸ਼ੀ ਖੇਤਰ 'ਚ ਮਿਜ਼ਾਈਲ ਡਿੱਗਣ ਕਾਰਨ ਭਾਰਤੀ ਨਾਗਰਿਕ ਸਮੇਤ 2 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਸਾਊਦੀ ਸਿਵਲ ਡਿਫੈਂਸ ਨੇ ਕਿਹਾ ਕਿ ਐਤਵਾਰ ਨੂੰ ਸਾਊਦੀ ਅਰਬ ਦੇ ਅਲ-ਖਰਜ ਗਵਰਨੋਰੇਟ ਦੇ ਇਕ ਰਿਹਾਇਸ਼ੀ ਖੇਤਰ ਵਿਚ ਇਕ ਮਿਜ਼ਾਈਲ ਹਮਲੇ ਕਾਰਨ ਇਕ ਭਾਰਤੀ ਅਤੇ ਇਕ ਬੰਗਲਾਦੇਸ਼ੀ ਨਾਗਰਿਕ ਮਾਰੇ ਗਏ, ਜਦੋਂਕਿ 12 ਹੋਰ ਬੰਗਲਾਦੇਸ਼ੀ ਜ਼ਖ਼ਮੀ ਹੋ ਗਏ | ਬੁਲਾਰੇ ਨੇ ਕਿਹਾ ਕਿ ਮਿਜ਼ਾਈਲ ਅਲ-ਖਰਜ 'ਚ ਇਕ ਰੱਖ-ਰਖਾਅ ਅਤੇ ਸਫਾਈ ਕੰਪਨੀ ਨਾਲ ਸੰਬੰਧਿਤ ਇਕ ਰਿਹਾਇਸ਼ੀ ਅਹਾਤੇ 'ਤੇ ਡਿੱਗੀ ਸੀ |