ਅਹਿਮਦਾਬਾਦ, 8 ਮਾਰਚ (ਪੀ. ਟੀ. ਆਈ.)-ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਖਿਤਾਬੀ ਮੁਕਾਬਲੇ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਂਅ ਕਰ ਲਿਆ | ਭਾਰਤੀ ਟੀਮ ਅਜਿਹੀ ਪਹਿਲੀ ਟੀਮ ਬਣ ਗਈ ਹੈ ਜਿਸ ਨੇ ਨਾ ਸਿਰਫ਼ ਖ਼ਿਤਾਬ ਬਰਕਰਾਰ ਰੱਖਿਆ ਸਗੋਂ ਤੀਜੀ ਵਾਰ ਇਹ ਖ਼ਿਤਾਬ ਆਪਣੇ ਨਾਂਅ ਕੀਤਾ | ਇਸਦੇ ਨਾਲ ਹੀ ਪਹਿਲੀ ਵਾਰ ਕਿਸੇ ਮੇਜ਼ਬਾਨ ਟੀਮ ਵਲੋਂ ਇਹ ਖ਼ਿਤਾਬ ਜਿੱਤਿਆ ਗਿਆ | ਸੰਜੂ ਸੈਮਸਨ ਨੂੰ 'ਪਲੇਅਰ ਆਫ਼ ਦੀ ਟੂਰਨਾਮੈੈਂਟ' ਚੁਣਿਆ ਗਿਆ | ਜਦਕਿ ਜਸਪ੍ਰੀਤ ਬੁਮਰਾਹ 'ਪਲੇਅਰ ਆਫ਼ ਦ ਮੈਚ' ਬਣੇ | ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤ ਨੇ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 255 ਦÏੜਾਂ ਬਣਾਈਆਂ | ਭਾਰਤ ਦਾ ਸਕੋਰ 15ਵੇਂ ਓਵਰ ਤੋਂ ਬਾਅਦ ਇਕ ਵਿਕਟ 'ਤੇ 203 ਦÏੜਾਂ ਸੀ | ਇਸ ਤੋਂ ਬਾਅਦ 16ਵੇਂ ਓਵਰ 'ਚ ਟੀਮ ਇੰਡੀਆ ਨੇ ਸੰਜੂ ਸੈਮਸਨ, ਈਸ਼ਾਨ ਕਿਸ਼ਨ ਤੇ ਸੂਰਿਆਕੁਮਾਰ ਯਾਦਵ ਦੀਆਂ ਵਿਕਟਾਂ ਗੁਆ ਦਿੱਤੀਆਂ, ਉਸ ਓਵਰ ਵਿਚ ਇਕ ਦÏੜ ਬਣਾਈ | ਹਾਲਾਂਕਿ, ਆਖਰੀ ਓਵਰ 'ਚ ਸ਼ਿਵਮ ਦੂਬੇ ਦੇ ਪ੍ਰਦਰਸ਼ਨ ਨੇ ਟੀਮ ਨੂੰ 250 ਦÏੜਾਂ ਦੇ ਅੰਕੜੇ ਨੂੰ ਪਾਰ ਕਰਨ 'ਚ ਮਦਦ ਕੀਤੀ | ਦੂਬੇ 8 ਗੇਂਦਾਂ ਵਿਚ 26 ਦੌੜਾਂ ਬਣਾ ਕੇ ਨਾਬਾਦ ਰਿਹਾ, ਜਿਸ 'ਚ 3 ਚੌਕੇ ਤੇ 2 ਛੱਕੇ ਲੱਗੇ | ਭਾਰਤ ਨੇ ਆਖਰੀ 20ਵੇਂ ਓਵਰ 'ਚ 24 ਦÏੜਾਂ ਬਣਾਈਆਂ | ਸੰਜੂ ਸੈਮਸਨ ਤੇ ਅਭਿਸ਼ੇਕ ਸ਼ਰਮਾ ਨੇ ਭਾਰਤ ਨੂੰ ਇਕ ਮਜ਼ਬੂਤ ਸ਼ੁਰੂਆਤ ਦਿੱਤੀ | ਅਭਿਸ਼ੇਕ ਫਾਰਮ 'ਚ ਵਾਪਸ ਆਇਆ ਤੇ ਫਾਈਨਲ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਸਨੇ 21 ਗੇਂਦਾਂ 'ਚ 52 ਦÏੜਾਂ ਬਣਾਈਆਂ, ਜਿਸ 'ਚ 6 ਚੌਕੇ ਤੇ 3 ਛੱਕੇ ਸ਼ਾਮਿਲ ਹਨ | ਅਭਿਸ਼ੇਕ ਤੇ ਸੰਜੂ ਨੇ 43 ਗੇਂਦਾਂ ਵਿਚ 98 ਦÏੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ, ਜਿਸ ਨੂੰ ਰਚਿਨ ਰਵਿੰਦਰ ਨੇ ਅਭਿਸ਼ੇਕ ਨੂੰ ਆਉਟ ਕਰਕੇ ਤੋੜਿਆ | ਸੰਜੂ ਨੇ ਫਿਰ ਈਸ਼ਾਨ ਕਿਸ਼ਨ ਨਾਲ 48 ਗੇਂਦਾਂ 'ਚ ਦੂਜੀ ਵਿਕਟ ਲਈ 105 ਦÏੜਾਂ ਦੀ ਸਾਂਝੇਦਾਰੀ ਕੀਤੀ | ਸੈਮਸਨ ਨੇ ਆਪਣਾ ਲਗਾਤਾਰ ਤੀਜਾ ਅਰਧ ਸੈਂਕੜਾ ਲਗਾਇਆ, ਜਦੋਂ ਕਿ ਈਸ਼ਾਨ ਕਿਸ਼ਨ ਨੇ ਵੀ ਆਪਣਾ ਅਰਧ ਸੈਂਕੜਾ ਪੂਰਾ ਕੀਤਾ | ਸੈਮਸਨ 46 ਗੇਂਦਾਂ 'ਚ 89 ਦÏੜਾਂ ਬਣਾ ਕੇ ਆਊਟ ਹੋਇਆ | ਇਸ ਦÏਰਾਨ ਈਸ਼ਾਨ ਸ਼ਰਮਾ ਨੇ 25 ਗੇਂਦਾਂ 'ਚ 54 ਦÏੜਾਂ ਬਣਾਈਆਂ | ਭਾਰਤ ਦਾ 255/5 ਦਾ ਸਕੋਰ ਟੀ-20 ਵਿਸ਼ਵ ਕੱਪ ਫਾਈਨਲ 'ਚ ਸਭ ਤੋਂ ਵੱਧ ਸਕੋਰ ਰਿਹਾ |
ਬਾਕੀ ਖੇਡ ਸਫ਼ੇ 'ਤੇ
ਭਾਰਤ ਲਗਾਤਾਰ ਦੂਜੀ ਵਾਰ ਬਣਿਆ ਟੀ-20 ਚੈਂਪੀਅਨ
ਅਜੀਤ ਡੈਸਕ
09-03-2026