02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਬਹੁਤ ਥੋੜ੍ਹੀ ਰਾਸ਼ੀ ਤੇ ਦੇਰੀ ਨਾਲ ਲਿਆ ਫ਼ੈਸਲਾ-ਰਾਜਾ ਵੜਿੰਗ

Ad Position 21
No active advertisement
ਅਜੀਤ ਡੈਸਕ 09-03-2026
ਚੰਡੀਗੜ੍ਹ, 8 ਮਾਰਚ (ਮਾਨ)-ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੇ ਬਜਟ ਨੂੰ 'ਆਪ' ਦੇ ਝੂਠਾਂ ਦੀ ਲੜੀ ਦਾ ਸਮਾਪਤੀ ਅਧਿਆਇ ਕਰਾਰ ਦਿੱਤਾ ਹੈ, ਜਿਹੜੇ ਆਮ ਆਦਮੀ ਪਾਰਟੀ ਪਿਛਲੇ ਚਾਰ ਸਾਲਾਂ ਤੋਂ ਲੋਕਾਂ ਨੂੰ ਦੱਸਦੀ ਆ ਰਹੀ ਹੈ | ਉਨ੍ਹਾਂ ਕਿਹਾ ਕਿ ਸੂਬੇ ਦਾ ਕਰਜ਼ਾ ਹੁਣ ਕੁੱਲ ਬਜਟ ਨਾਲੋਂ ਲਗਭਗ 160 ਫ਼ੀਸਦੀ ਤੱਕ ਪਹੁੰਚ ਚੁੱਕਾ ਹੈ | ਵੜਿੰਗ ਨੇ ਔਰਤਾਂ ਲਈ 1000 ਰੁਪਏ ਦੇ ਐਲਾਨ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਹੁਤ ਥੋੜੀ ਰਾਸ਼ੀ ਹੈ ਅਤੇ ਬਹੁਤ ਦੇਰੀ ਨਾਲ ਲਿਆ ਗਿਆ ਫੈਸਲਾ ਹੈ | ਜੇਕਰ ਸਰਕਾਰ ਵਾਅਦੇ ਪ੍ਰਤੀ ਗੰਭੀਰ ਹੁੰਦੀ ਤਾਂ ਚਾਰ ਸਾਲਾਂ ਦੇ ਬਕਾਏ ਸਮੇਤ ਭੁਗਤਾਨ ਦਾ ਐਲਾਨ ਕਰਦੀ, ਜੋ ਹਰ ਔਰਤ ਲਈ 48,000 ਰੁਪਏ ਬਣਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੇ ਖੁਦ ਦੀ ਪਿੱਠ ਥਾਪੜੀ -ਅਸ਼ਵਨੀ ਸ਼ਰਮਾ ਅਗਲੀ ਖ਼ਬਰ ਬਜਟ ਝੂਠ ਦਾ ਪੁਲੰਦਾ-ਸੁਖਬੀਰ
Ad Position 24