ਚੰਡੀਗੜ੍ਹ, 8 ਮਾਰਚ (ਵਿਕਰਮਜੀਤ ਸਿੰਘ ਮਾਨ)-ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਪੇਸ਼ ਕੀਤਾ ਗਿਆ ਬਜਟ ਅੱਜ ਤੱਕ ਦਾ ਪੰਜਾਬ 'ਚ ਪੇਸ਼ ਕੀਤਾ ਗਿਆ ਇਤਿਹਾਸਿਕ ਬਜਟ ਸਾਬਿਤ ਹੋਵੇਗਾ | ਉਨ੍ਹਾਂ ਕਿਹਾ ਕਿ ਬਜਟ ਵਿਚ ਜਿਥੇ ਸਰਕਾਰ ਨੇ ਆਪਣਾ ਰਹਿੰਦਾ ਇਕਲੌਤਾ ਵਾਅਦਾ ਪੂਰਾ ਕੀਤਾ ਹੈ, ਉਥੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਹਰ ਉਪਰਾਲਾ ਕੀਤਾ ਗਿਆ ਹੈ | ਸਰਕਾਰ ਦੇ ਹੋਰ ਮੰਤਰੀਆਂ ਤੇ ਵਿਧਾਇਕਾਂ ਵਲੋਂ ਵੀ ਆਪਣੀ ਸਰਕਾਰ ਦੇ ਬਜਟ ਦੀ ਤਾਰੀਫ਼ ਕੀਤੀ ਗਈ |