ਚੰਡੀਗੜ੍ਹ, 8 ਮਾਰਚ (ਮਾਨ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬਜਟ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਵੱਡੇ ਐਲਾਨਾਂ ਦੇ ਇਕ ਬੰਡਲ ਤੋਂ ਵੱਧ ਕੁਝ ਨਹੀਂ ਹੈ, ਜਿਸ ਦਾ ਉਦੇਸ਼ ਸਿਰਫ ਸੁਰਖੀਆਂ ਬਣਾਉਣਾ ਹੈ ਅਤੇ ਪੰਜਾਬ ਦੀ ਸੰਘਰਸ਼ਸ਼ੀਲ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਦੀ ਫੌਰੀ ਲੋੜ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨਾ ਹੈ | ਬਾਜਵਾ ਨੇ ਕਿਹਾ ਕਿ ਬਜਟ ਰੁਜ਼ਗਾਰ ਪੈਦਾ ਕਰਨ, ਉਦਯੋਗ ਨੂੰ ਮੁੜ ਸੁਰਜੀਤ ਕਰਨ ਜਾਂ ਸੂਬੇ ਦੀ ਵਿੱਤੀ ਸਿਹਤ ਵਿਚ ਸੁਧਾਰ ਲਿਆਉਣ, ਮੁਲਾਜ਼ਮਾਂ ਦੀ ਮੰਗਾਂ ਪੂਰੀਆਂ ਕਰਨ 'ਚ ਸਪੱਸ਼ਟ ਤੌਰ 'ਤੇ ਆਰਥਿਕ ਦਿ੍ਸ਼ਟੀਕੋਣ ਦੀ ਘਾਟ ਨੂੰ ਉਜਾਗਰ ਕਰਦਾ ਹੈ |