05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮੋਦੀ ਵਲੋਂ ਬਾਲੇਂਦਰ ਸ਼ਾਹ ਤੇ ਹੋਰ ਨਿਪਾਲੀ ਆਗੂਆਂ ਨਾਲ ਗੱਲਬਾਤ

Ad Position 21
No active advertisement
ਅਜੀਤ ਡੈਸਕ 10-03-2026
ਨਵੀਂ ਦਿੱਲੀ, 9 ਮਾਰਚ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਨਿਪਾਲ ਦੀ ਰਾਸ਼ਟਰੀ ਸਵਤੰਤਰ ਪਾਰਟੀ (ਆਰ.ਐਸ.ਪੀ.) ਦੇ ਆਗੂਆਂ ਰਬੀ ਲਾਮਿਛਾਨੇ ਅਤੇ ਬਲੇਂਦਰ ਸ਼ਾਹ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਚੋਣ ਜਿੱਤ ਲਈ ਵਧਾਈ ਦਿੱਤੀ। ਦੋਵਾਂ ਨੇਤਾਵਾਂ ਨਾਲ ਟੈਲੀਫੋਨ ਗੱਲਬਾਤ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸਾਂਝੇ ਯਤਨਾਂ ਨਾਲ ਆਉਣ ਵਾਲੇ ਸਾਲਾਂ 'ਚ ਭਾਰਤ-ਨਿਪਾਲ ਸੰਬੰਧ ਨਵੀਆਂ ਉਚਾਈਆਂ 'ਤੇ ਪਹੁੰਚਣਗੇ। 'ਐਕਸ' 'ਤੇ ਇਕ ਪੋਸਟ 'ਚ ਮੋਦੀ ਨੇ ਕਿਹਾ ਕਿ ਰਾਸ਼ਟਰੀ ਸੁਤੰਤਰ ਪਾਰਟੀ ਦੇ ਚੇਅਰਮੈਨ ਰਬੀ ਲਾਮਿਛਾਨੇ ਅਤੇ ਸੀਨੀਅਰ ਨੇਤਾ ਬਲੇਂਦਰ ਸ਼ਾਹ ਨਾਲ ਟੈਲੀਫੋਨ 'ਤੇ ਵਧੀਆ ਗੱਲਬਾਤ ਹੋਈ ਤੇ ਦੋਵਾਂ ਨੇਤਾਵਾਂ ਨੂੰ ਨਿਪਾਲ ਚੋਣਾਂ 'ਚ ਸ਼ਾਨਦਾਰ ਸਫ਼ਲਤਾ 'ਤੇ ਵਧਾਈ ਦਿੱਤੀ। ਮੋਦੀ ਨੇ ਕਿਹਾ ਕਿ ਉਨ੍ਹਾਂ (ਨਿਪਾਲ) ਦੀ ਆਉਣ ਵਾਲੀ ਨਵੀਂ ਸਰਕਾਰ ਲਈ ਆਪਣੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ ਅਤੇ ਦੋਵਾਂ ਦੇਸ਼ਾਂ ਦੀ ਆਪਸੀ ਖੁਸ਼ਹਾਲੀ, ਤਰੱਕੀ ਅਤੇ ਭਲਾਈ ਲਈ ਮਿਲ ਕੇ ਕੰਮ ਕਰਨ ਦੀ ਭਾਰਤ ਦੀ ਵਚਨਬੱਧਤਾ ਪ੍ਰਗਟਾਈ।
Ad Position 22
No active advertisement
ਪਿਛਲੀ ਖ਼ਬਰ ਕੱਚਾ ਤੇਲ ਹੋਇਆ ਮਹਿੰਗਾ... ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਪੀੜਤਾ ਨੂੰ ਪੱਖ ਰੱਖਣ ਦੀ ਇਜਾਜ਼ਤ <br/>
Ad Position 24