16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਪੰਜਾਬ ਤੇ ਹਰਿਆਣਾ 'ਚ ਹੋਟਲਾਂ ਤੇ ਖਾਣ-ਪੀਣ ਵਾਲੀਆਂ ਦੁਕਾਨਾਂ 'ਚ ਐਲ.ਪੀ.ਜੀ. ਦੀ ਕਿੱਲਤ

Ad Position 21
No active advertisement
ਅਜੀਤ ਡੈਸਕ 11-03-2026
ਹੁਸ਼ਿਆਰਪੁਰ/ਅੰਬਾਲਾ, 10 ਮਾਰਚ (ਪੀ. ਟੀ. ਆਈ.)-ਪੱਛਮੀ ਏਸ਼ੀਆ 'ਚ ਲੰਬੀ ਖਿੱਚ ਰਹੀ ਜੰਗ ਦਾ ਅਸਰ ਊਰਜਾ ਸਪਲਾਈ 'ਤੇ ਦਿਖਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਦੇਸ਼ ਭਰ ਸਮੇਤ ਪੰਜਾਬ ਤੇ ਹਰਿਆਣਾ ਦੇ ਬਹੁਤ ਸਾਰੇ ਹੋਟਲਾਂ, ਰੈਸਟੋਰੈਂਟ ਅਤੇ ਢਾਬਿਆਂ ਦੇ ਮਾਲਕਾਂ ਨੇ ਦਾਅਵਾ ਕੀਤਾ ਕਿ ਵਪਾਰਕ ਐਲ.ਪੀ.ਜੀ. ਸਿਲੰਡਰਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੰਜਾਬ ਦੇ ਹੁਸ਼ਿਆਰਪੁਰ ਵਿਚ ਇਕ ਗੈਸ ਏਜੰਸੀ ਦੇ ਮਾਲਕ ਹਰਜੀਤ ਸਿੰਘ ਚੀਮਾ ਨੇ ਕਿਹਾ ਕਿ ਵਪਾਰਕ ਸਿਲੰਡਰਾਂ ਦੀ ਕਾਫ਼ੀ ਘਾਟ ਹੈ, ਕਿਉਂਕਿ ਬੋਤਲਿੰਗ ਪਲਾਂਟਾਂ ਤੋਂ ਦੁਬਾਰਾ ਭਰੇ ਸਿਲੰਡਰ ਨਹੀਂ ਆ ਰਹੇ ਹਨ | ਚੀਮਾ ਨੇ ਕਿਹਾ ਕਿ ਜੇਕਰ ਬੋਤਲਿੰਗ ਪਲਾਂਟਾਂ ਤੋਂ ਸਿਲੰਡਰ ਦੁਬਾਰਾ ਨਹੀਂ ਭਰੇ ਜਾਂਦੇ ਅਤੇ ਸਪਲਾਈ ਨਹੀਂ ਕੀਤੇ ਜਾਂਦੇ ਤਾਂ ਸਾਡੇ ਲਈ ਗਾਹਕਾਂ ਨੂੰ ਉਨ੍ਹਾਂ ਨੂੰ ਪ੍ਰਦਾਨ ਕਰਨਾ ਮੁਸ਼ਕਲ ਹੋ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਹੁਸ਼ਿਆਰਪੁਰ 'ਚ ਇਕ ਵਪਾਰਕ ਐਲ.ਪੀ.ਜੀ. ਸਿਲੰਡਰ ਦੀ ਕੀਮਤ ਇਸ ਸਮੇਂ 1980.50 ਰੁਪਏ ਹੈ | ਹਰਿਆਣਾ ਦੇ ਅੰਬਾਲਾ 'ਚ ਵਪਾਰਕ ਐਲ.ਪੀ.ਜੀ. ਸਿਲੰਡਰਾਂ ਦੀ ਸਪਲਾਈ ਦੀ ਕਿੱਲਤ ਨੇ ਕੁਝ ਹੋਟਲਾਂ ਅਤੇ ਢਾਬਿਆਂ ਨੂੰ ਪ੍ਰਭਾਵਿਤ ਕੀਤਾ, ਕਈਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਭੰਡਾਰ ਖ਼ਤਮ ਹੋ ਗਿਆ ਹੈ | ਕੁਝ ਰੈਸਟੋਰੈਂਟ ਮਾਲਕਾਂ ਨੇ ਕਿਹਾ ਕਿ ਜੇਕਰ ਅਗਲੇ ਕੁਝ ਦਿਨਾਂ ਤੱਕ ਸਥਿਤੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਉਨ੍ਹਾਂ ਨੂੰ ਸੀਮਤ ਸੇਵਾਵਾਂ ਦੀ ਪੇਸ਼ਕਸ਼ ਕਰਨੀ ਪਵੇਗੀ | ਉਨ੍ਹਾਂ ਦਾਅਵਾ ਕੀਤਾ ਕਿ ਵੱਖ-ਵੱਖ ਐਲ.ਪੀ.ਜੀ. ਕੰਪਨੀਆਂ ਦੇ ਵਿਤਰਕਾਂ ਨੇ ਪਿਛਲੇ ਤਿੰਨ ਦਿਨਾਂ ਤੋਂ ਆਪਣੇ ਗਾਹਕਾਂ ਨੂੰ ਵਪਾਰਕ ਸਿਲੰਡਰਾਂ ਦੀ ਸਪਲਾਈ ਨਹੀਂ ਕੀਤੀ | ਅੰਬਾਲਾ 'ਚ ਇਕ ਗੈਸ ਏਜੰਸੀ ਦੇ ਮੈਨੇਜਰ ਅਰੁਣ ਨੇ ਕਿਹਾ ਕਿ ਕਮੀ ਨੇ ਸਾਨੂੰ ਵਪਾਰਕ ਸਿਲੰਡਰਾਂ ਦੀ ਸਪਲਾਈ ਬੰਦ ਕਰਨ ਲਈ ਪ੍ਰੇਰਿਤ ਕੀਤਾ ਹੈ | ਇਕ ਢਾਬਾ ਮਾਲਕ ਨੇ ਕਿਹਾ ਕਿ ਘਾਟ ਕਾਰਨ ਉਸ ਨੇ ਅਗਲੇ ਕੁਝ ਦਿਨਾਂ ਲਈ ਆਪਣਾ ਖਾਣਾ ਪਕਾਉਣ ਵਾਲਾ ਸਥਾਨ ਬੰਦ ਕਰਨ ਦਾ ਫੈਸਲਾ ਕੀਤਾ ਹੈ | ਪੰਜਾਬ ਦੇ ਕੁਝ ਹੋਟਲ ਮਾਲਕਾਂ ਨੂੰ ਇਹ ਵੀ ਡਰ ਹੈ ਕਿ ਜੇਕਰ ਵਪਾਰਕ ਸਿਲੰਡਰਾਂ ਦੀ ਕਿੱਲਤ ਜਾਰੀ ਰਹੀ ਤਾਂ ਇਹ ਵਿਆਹ ਦੇ ਸੀਜ਼ਨ ਨੂੰ ਪ੍ਰਭਾਵਿਤ ਕਰ ਸਕਦਾ ਹੈ, ਕਿਉਂਕਿ ਲੋਕਾਂ ਨੇ ਵਿਆਹ ਸਮਾਰੋਹਾਂ ਨਾਲ ਜੁੜੇ ਵੱਖ-ਵੱਖ ਸਮਾਗਮਾਂ ਲਈ ਹੋਟਲ, ਮੈਰਿਜ ਪੈਲੇਸ ਅਤੇ ਰਿਜ਼ੋਰਟ ਬੁੱਕ ਕੀਤੇ ਹਨ |

Ad Position 22
No active advertisement
ਪਿਛਲੀ ਖ਼ਬਰ ਬੰਦ ਹੋ ਸਕਦੇ ਹਨ ਰੈਸਟੋਰੈਂਟ ਅਗਲੀ ਖ਼ਬਰ ਔਰਤਾਂ ਸਮੇਤ ਹਰ ਵਰਗ ਦੀ ਹਮਦਰਦ ਹੈ 'ਮਾਨ ਸਰਕਾਰ'-ਬੀਬੀ ਰਣਜੀਤ ਕੌਰ ਕਾਕੜ ਕਲਾਂ <br/>
Ad Position 24