ਲੋਹੀਆਂ ਖਾਸ, 10 ਮਾਰਚ (ਪ.ਪ.)-ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਔਰਤਾਂ ਸਮੇਤ ਹਰ ਵਰਗ ਦੀ ਹਮਦਰਦ ਸਰਕਾਰ ਹੈ, ਜੋ ਗਰੰਟੀਆਂ ਤੋਂ ਵੀ ਵੱਧ ਕੇ ਲੋਕਾਂ ਬਾਰੇ ਸੋਚ ਰਹੀ ਹੈ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ (ਮਹਿਲਾ ਵਿੰਗ) ਪੰਜਾਬ ਦੇ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਕਾਕੜ ਕਲਾਂ ਡਾਇਰੈਕਟਰ ਇੰਫ਼ੋਟੈਕ, ਪੰਜਾਬ 'ਅਜੀਤ' ਨਾਲ ਸਾਂਝਿਆ ਕੀਤਾ | ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਤੇ 1500 ਰੁਪਏ ਮਹੀਨਾ ਤੱਕ ਨਕਦ ਦੇਣ ਦਾ ਐਲਾਨ ਕਰਕੇ ਜੋ ਮਾਣ-ਸਨਮਾਨ ਦਿੱਤਾ ਹੈ ਇਹ ਪੂਰੇ ਭਾਰਤ 'ਚ ਵਿਲੱਖਣ ਹੋ ਨਿਬੜਿਆ ਹੈ | ਇਸ ਮੌਕੇ ਪੀ. ਏ. ਮਨਦੀਪ ਸਿੰਘ ਝੀਤਾ, ਲਛਮਣ ਸਿੰਘ ਪੂਨੀਆ, ਜਤਿੰਦਰਪਾਲ ਸਿੰਘ, ਅਕਾਸ਼ਦੀਪ ਸਿੰਘ ਤੇ ਹੋਰ ਵਰਕਰ ਵੀ ਹਾਜ਼ਰ ਸਨ |