ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਰਾਜ 'ਚ ਪੂਰਾ ਹੋਟਲ ਅਤੇ ਵਪਾਰਕ ਉਦਯੋਗ ਪ੍ਰਭਾਵਿਤ ਹੋਇਆ ਹੈ | ਬੈਂਗਲੁਰੂ ਹੋਟਲ ਐਸੋਸੀਏਸ਼ਨ ਨੇ ਸੋਮਵਾਰ ਨੂੰ ਕਿਹਾ ਕਿ ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ 'ਚ ਅਚਾਨਕ ਵਿਘਨ ਕਾਰਨ 10 ਮਾਰਚ ਤੋਂ ਬੈਂਗਲੁਰੂ 'ਚ ਹੋਟਲ ਤੇ ਰੈਸਟੋਰੈਂਟ ਦੇ ਕੰਮਕਾਜ 'ਚ ਵਿਘਨ ਪੈਣ ਦੀ ਸੰਭਾਵਨਾ ਹੈ | ਐਸੋਸੀਏਸ਼ਨ ਨੇ ਕਿਹਾ ਕਿ ਇਸ ਵਿਘਨ ਕਾਰਨ ਵਧਦੀ ਊਰਜਾ ਲਾਗਤ ਤੇ ਪੱਛਮੀ ਏਸ਼ੀਆਈ ਸੰਘਰਸ਼ ਕਾਰਨ ਸਪਲਾਈ 'ਚ ਰੁਕਾਵਟ ਨਾਲ ਜੁੜੇ ਇਸ ਵਿਘਨ ਕਾਰਨ ਹੋਟਲਾਂ ਨੂੰ ਕੰਮਕਾਜ ਬੰਦ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ | ਹੋਟਲ ਮਾਲਕਾਂ ਦੇ ਇਕ ਸੰਗਠਨ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਸਥਿਤੀ 'ਚ ਸੁਧਾਰ ਨਹੀਂ ਹੋਇਆ ਤਾਂ ਮੁੰਬਈ ਦੇ ਬਹੁਤ ਸਾਰੇ ਹੋਟਲ ਅਤੇ ਰੈਸਟੋਰੈਂਟਾਂ ਨੂੰ ਅਗਲੇ ਦੋ ਦਿਨਾਂ 'ਚ ਆਪਣੇ ਕੰਮ ਬੰਦ ਕਰਨੇ ਪੈਣਗੇ | ਫੈਡਰੇਸ਼ਨ ਆਫ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ (ਐਫ.ਐਚ.ਆਰ.ਏ.ਆਈ.) ਦੇ ਉਪ-ਪ੍ਰਧਾਨ ਪ੍ਰਦੀਪ ਸ਼ੈੱਟੀ ਨੇ ਕਿਹਾ ਕਿ ਪੁਣੇ, ਅÏਰੰਗਾਬਾਦ, ਨਾਗਪੁਰ, ਦਿੱਲੀ, ਕਰਨਾਟਕ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ 'ਚ ਵੀ ਅਜਿਹੀਆਂ ਸਮੱਸਿਆਵਾਂ ਆ ਰਹੀਆਂ ਹਨ |