ਕਿਹਾ, ਬੰਗਾਲ ਚੋਣਾਂ ਸੁਤੰਤਰ ਅਤੇ ਸ਼ਾਂਤੀਪੂਰਨ ਹੋਣਗੀਆਂ
ਕੋਲਕਾਤਾ, 10 ਮਾਰਚ (ਪੀ. ਟੀ. ਆਈ.)-ਇਹ ਦਾਅਵਾ ਕਰਦੇ ਹੋਏ ਕਿ ਪੱਛਮੀ ਬੰਗਾਲ ਵਿੱਚ ਕਿਸੇ ਵੀ ਯੋਗ ਵੋਟਰ ਦਾ ਨਾਂਅ ਵੋਟਰ ਸੂਚੀਆਂ 'ਚੋਂ ਨਹੀਂ ਹਟਾਇਆ ਜਾਵੇਗਾ, ਮੁੱਖ ਚੋਣ ਕਮਿਸ਼ਨਰ (ਸੀ ਈ ਸੀ) ਗਿਆਨੇਸ਼ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਚੋਣ ਕਮਿਸ਼ਨ ਦੀ ਤਰਜੀਹ ਰਾਜ ਵਿੱਚ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣਾ ਹੈ¢ ਉਨ੍ਹਾਂ ਇਹ ਬਿਆਨ ਅਜਿਹੇ ਸਮੇਂ ਦਿੱਤਾ ਜਦੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਪੂਰੇ ਜੋਰਾਂ 'ਤੇ ਹਨ ਅਤੇ ਰਾਜਨੀਤਕ ਮਾਹÏਲ ਕਾਫ਼ੀ ਗਰਮ ਹੈ | ਸਿਆਸੀ ਪਾਰਟੀਆਂ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਤੋਂ ਬਾਅਦ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਲੋਕ ਹਮੇਸ਼ਾ 'ਸ਼ਾਂਤਮਈ ਅਤੇ ਭਾਗੀਦਾਰੀ ਵਾਲੇ ਲੋਕਤੰਤਰ' ਵਿਚ ਵਿਸ਼ਵਾਸ ਰੱਖਦੇ ਹਨ¢ 'ਸਾਡਾ ਉਦੇਸ਼ ਬੰਗਾਲ ਵਿੱਚ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣਾ ਹੈ | ਹਰੇਕ ਯੋਗ ਵੋਟਰ ਨੂੰ ਆਪਣੀ ਵੋਟ ਪਾਉਣ ਦਾ ਮÏਕਾ ਮਿਲੇਗਾ¢ ਕਿਸੇ ਵੀ ਯੋਗ ਵੋਟਰ ਦਾ ਨਾਂਅ ਨਹੀਂ ਹਟਾਇਆ ਜਾਵੇਗਾ¢ ਐੱਸ.ਆਈ.ਆਰ. ਪ੍ਰਕਿਰਿਆ ਸੂਬੇ ਵਿਚ ਇੱਕ ਵਿਵਾਦਪੂਰਨ ਰਾਜਨੀਤਕ ਮੁੱਦਾ ਬਣ ਗਈ ਹੈ | ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਵਿਰੋਧੀ ਪਾਰਟੀਆਂ ਅਤੇ ਸੱਤਾਧਾਰੀ ਤਿ੍ਣਮੂਲ ਕਾਂਗਰਸ ਵੋਟਰ ਸੂਚੀਆਂ ਦੇ ਕਥਿਤ ਤÏਰ 'ਤੇ ਹਟਾਉਣ ਅਤੇ 'ਹੇਰਫੇਰ' ਨੂੰ ਲੈ ਕੇ ਦੋਸ਼ ਲਗਾ ਰਹੀਆਂ ਹਨ¢ 28 ਫਰਵਰੀ ਨੂੰ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ ਕਰੀਬ 63.66 ਲੱਖ ਨਾਂਅ, ਕੁੱਲ ਵੋਟਰਾਂ ਦਾ ਲਗਭਗ 8.3 ਪ੍ਰਤੀਸ਼ਤ, ਹਟਾ ਦਿੱਤੇ ਗਏ ਹਨ¢ ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਵਿਚ ਸ਼ਾਮਿਲ ਸਾਰੇ ਸਰਕਾਰੀ ਕਰਮਚਾਰੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨਗੇ | ਪੱਛਮੀ ਬੰਗਾਲ ਵਿਚ ਲਗਭਗ 80,000 ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ 'ਚੋਂ ਕਰੀਬ 61,000 ਪੇਂਡੂ ਖੇਤਰਾਂ ਵਿਚ ਸਥਿਤ ਹਨ |
ਕਿਸੇ ਵੀ ਯੋਗ ਵੋਟਰ ਦਾ ਨਾਂਅ ਨਹੀਂ ਹਟਾਇਆ ਜਾਵੇਗਾ-ਮੁੱਖ ਚੋਣ ਕਮਿਸ਼ਨਰ
ਅਜੀਤ ਡੈਸਕ
11-03-2026