ਬਜਟ ਇਜਲਾਸ ਦੌਰਾਨ ਅੱਜ ਚਾਲੂ ਵਿੱਤੀ ਸਾਲ 2025-26 ਲਈ 22 ਹਜ਼ਾਰ 544 ਕਰੋੜ 96 ਲੱਖ ਤੇ 71000 ਰੁਪਏ ਦੀਆਂ ਅਨੁਪੂਰਕ ਮੰਗਾਂ ਨੂੰ ਪ੍ਰਵਾਨਗੀ ਦੇ ਦਿੱਤੀ | ਇਹ ਮੰਗਾਂ ਚਾਲੂ ਸਾਲ ਲਈ ਮਗਰਲੇ ਬਜਟ 'ਚ ਪਾਸ ਕੀਤੀਆਂ ਮੰਗਾਂ ਤੋਂ ਇਲਾਵਾ ਸਨ | ਆਉਂਦੇ ਵਿੱਤੀ ਸਾਲ 2026-27 ਲਈ ਬਜਟ ਤਜਵੀਜ਼ਾਂ ਅਤੇ ਖਜ਼ਾਨਾ ਬਿੱਲ ਨੂੰ ਹੁਣ ਕੱਲ੍ਹ ਵਿਚਾਰ-ਵਟਾਂਦਰੇ ਤੋਂ ਬਾਅਦ ਪਾਸ ਕੀਤਾ ਜਾਵੇਗਾ |