ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ-ਟਿਕੈਤ ਦੇ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਦਾ ਕਹਿਣਾ ਸੀ ਕਿ ਕਰਜ਼ਾ ਮੁਆਫ਼ੀ ਕਿਸਾਨਾਂ ਲਈ ਵੱਡੀ ਰਾਹਤ ਤਾਂ ਹੋ ਸਕਦੀ ਹੈ ਪਰ ਇਹ ਕਰਜ਼ੇ ਦਾ ਕੋਈ ਪੱਕਾ ਹੱਲ ਹੈ | ਕਿਸਾਨਾਂ ਅਤੇ ਕਿਸਾਨੀ ਨੂੰ ਬਚਾਉਣ ਲਈ ਫ਼ਸਲਾਂ ਦੀ ਗਾਰੰਟੀਸ਼ੁਦਾ ਕੀਮਤ (ਐਮ.ਐਸ.ਪੀ.) ਅਤੇ ਖੇਤੀ ਵਿਵਿਧਤਾ ਜ਼ਰੂਰੀ ਹੈ, ਜਿਸ ਲਈ ਸਮੂਹ ਕਿਸਾਨ ਧਿਰਾਂ ਲਗਾਤਾਰ ਅੰਦੋਲਨ ਲੜ ਰਹੀਆਂ ਹਨ ਪਰ ਸਰਕਾਰਾਂ ਗੰਭੀਰ ਨਹੀਂ | ਸਰਕਾਰਾਂ ਨੂੰ ਕਿਸਾਨ ਪੱਖੀ ਖੇਤੀ ਨੀਤੀ ਬਣਾਉਣ ਦੀ ਲੋੜ ਹੈ |