16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਪੰਜਾਬ 'ਚ ਹੜ੍ਹਾਂ ਦੇ ਖ਼ਤਰੇ ਨੂੰ ਰੋਕਣ ਲਈ ਡੈਮਾਂ ਦੀ ਹੋਵੇ ਸਮਾਂਬੱਧ ਡੀਸਿਲਟਿੰਗ-ਸਤਨਾਮ ਸਿੰਘ ਸੰਧੂ

Ad Position 21
No active advertisement
ਅਜੀਤ ਡੈਸਕ 11-03-2026
ਨਵੀਂ ਦਿੱਲੀ, 10 ਮਾਰਚ (ਅ.ਬ.)-ਪੰਜਾਬ ਦੇ ਡੈਮਾਂ ਦੀ ਸਭ ਤੋਂ ਵੱਡੀ ਅਤੇ ਚਿੰਤਾਜਨਕ ਸਮੱਸਿਆ ਸਿਲਟੇਸ਼ਨ (ਗਾਦ ਜਮ੍ਹਾਂ ਹੋਣਾ) ਹੈ | ਭਾਖੜਾ ਡੈਮ ਦੀ ਕੁੱਲ ਸਮਰੱਥਾ 9.27 ਅਰਬ ਘਣ ਮੀਟਰ ਹੈ, ਪਰ ਅੱਜ ਸਥਿਤੀ ਇਹ ਹੈ ਕਿ ਭਾਰੀ ਗਾਦ ਜੰਮਣ ਕਾਰਨ ਇਸ ਦੀ ਲਗਭਗ 26 ਫ਼ੀਸਦੀ ਸਮਰੱਥਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ | ਦੂਜੇ ਪਾਸੇ, ਪੌਂਗ ਡੈਮ ਦੀ ਸਟੋਰੇਜ ਸਮਰੱਥਾ 'ਚ 14 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ | ਗੋਬਿੰਦ ਸਾਗਰ ਝੀਲ 'ਚ ਤਾਂ 100-200 ਫੁੱਟ ਤੱਕ ਗਾਦ ਦੀ ਤਹਿ ਜੰਮ ਚੁੱਕੀ ਹੈ | ਜਦੋਂ ਡੈਮਾਂ 'ਚ ਪਾਣੀ ਜਮ੍ਹਾਂ ਕਰਨ ਦੀ ਸਮਰੱਥਾ ਨਹੀਂ ਬਚੇਗੀ ਤਾਂ ਲਾਜ਼ਮੀ ਤÏਰ 'ਤੇ ਇਹ ਹੜ੍ਹ ਦੀ ਮੁੱਖ ਵਜ੍ਹਾ ਬਣਦੇ ਰਹਿਣਗੇ | ਪੰਜਾਬ ਨੂੰ ਹਰ ਸਾਲ ਹੜ੍ਹਾਂ ਦੀ ਮਾਰ ਨਾਲ ਤਬਾਹ ਹੋਣ ਤੋਂ ਬਚਾਉਣ ਲਈ ਪੱਕਾ ਹੱਲ ਕੱਢਣ ਦੀ ਜ਼ਰੂਰਤ ਹੈ | ਇਸ ਲਈ ਕੇਂਦਰ ਅਤੇ ਸੂਬਾ ਸਰਕਾਰ ਦੇ ਸਹਿਯੋਗ ਨਾਲ ਇਕ ਉੱਚ ਪੱਧਰੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ, ਜੋ ਭਵਿੱਖ 'ਚ ਪੰਜਾਬ ਨੂੰ ਹੜ੍ਹਾਂ ਤੋਂ ਬਚਾਉਣ ਲਈ ਇਕ ਵਿਗਿਆਨਕ ਰੋਡਮੈਪ ਤਿਆਰ ਕਰੇ | ਇਹ ਜਾਣਕਾਰੀ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ 'ਚ ਸਾਂਝੀ ਕੀਤੀ | ਉਨ੍ਹਾਂ ਸੰਸਦ ਦੇ ਸਿਫ਼ਰ ਕਾਲ ਦÏਰਾਨ ਸਾਲ 2025 ਦÏਰਾਨ ਆਏ ਹੜ੍ਹਾਂ ਕਰਕੇ ਹੋਏ ਗੰਭੀਰ ਨੁਕਸਾਨ ਦਾ ਮੁੱਦਾ ਚੁੱਕਿਆ | ਉਨ੍ਹਾਂ ਨੇ ਪ੍ਰਭਾਵਿਤ ਖੇਤਰਾਂ ਦਾ ਦÏਰਾ ਕਰਨ ਅਤੇ ਰਾਹਤ ਤੇ ਮੁੜ ਵਸੇਬੇ ਲਈ 1,600 ਕਰੋੜ ਰੁਪਏ ਦੀ ਵਾਧੂ ਵਿੱਤੀ ਸਹਾਇਤਾ ਦਾ ਐਲਾਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਪ੍ਰਗਟਾਇਆ |

Ad Position 22
No active advertisement
ਪਿਛਲੀ ਖ਼ਬਰ ਹਸਪਤਾਲਾਂ ਤੇ ਵਿੱਦਿਅਕ ਸੰਸਥਾਵਾਂ ਨੂੰ ਡਲਿਵਰੀ ਵਿਚ ਤਰਜੀਹ ਅਗਲੀ ਖ਼ਬਰ ਐਮ.ਐਸ.ਪੀ. ਬਗੈਰ ਕਿਸਾਨਾਂ ਦਾ ਬਚਾਅ ਨਹੀਂ- ਸਰੂਪ ਸਿੰਘ ਰਾਮਾਂ
Ad Position 24