ਐਲ.ਪੀ.ਜੀ.-ਤੇਲ ਸੰਕਟ ਦੇ ਖ਼ਤਰੇ ਦੇ ਮੱਦੇਨਜ਼ਰ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ ਐਲ.ਪੀ.ਜੀ. ਉਤਪਾਦਨ ਵਧਾਉਣਾ ਸ਼ੁਰੂ ਕਰ ਦਿੱਤਾ ਹੈ | ਕੰਪਨੀ ਨੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਯਤਨਾਂ ਬਾਰੇ ਵੀ ਪੋਸਟ ਕੀਤਾ ਹੈ | ਇੰਸਟਾਗ੍ਰਾਮ 'ਤੇ ਕੰਪਨੀ ਦੀ ਪੋਸਟ 'ਚ ਕਿਹਾ ਗਿਆ ਹੈ, ਮÏਜੂਦਾ ਭੂ-ਰਾਜਨੀਤਿਕ ਰੁਕਾਵਟਾਂ ਕਾਰਨ ਕੌਮਾਂਤਰੀ ਈਾਧਨ ਸਪਲਾਈ ਪ੍ਰਭਾਵਿਤ ਹੋ ਰਹੀ ਹੈ | ਇਸ ਲਈ, ਐਲ.ਪੀ.ਜੀ. ਉਤਪਾਦਨ ਵਧਾਉਣ ਤੇ ਘਰੇਲੂ ਖਪਤਕਾਰਾਂ ਤੱਕ ਇਸ ਦੀ ਪਹੁੰਚ ਨੂੰ ਵਧਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ | ਜ਼ਰੂਰੀ ਗੈਰ-ਘਰੇਲੂ ਖੇਤਰਾਂ, ਜਿਵੇਂ ਕਿ ਹਸਪਤਾਲਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਡਿਲੀਵਰੀ ਨੂੰ ਤਰਜੀਹ ਦੇਣ ਲਈ ਕਦਮ ਚੁੱਕੇ ਜਾ ਰਹੇ ਹਨ |