ਦਿੱਲੀ ਵੀ ਵਪਾਰਕ ਐਲ.ਪੀ.ਜੀ. ਸਪਲਾਈ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ | ਮੀਡੀਆ ਰਿਪੋਰਟਾਂ ਅਨੁਸਾਰ ਇਕ ਕੇਂਦਰੀ ਦਿੱਲੀ ਏਜੰਸੀ ਨੇ ਕਿਹਾ ਕਿ ਉਹ ਰੋਜ਼ਾਨਾ 300 ਵਪਾਰਕ ਸਿਲੰਡਰ ਵੇਚਦੀ ਸੀ, ਪਰ ਪਿਛਲੇ ਦੋ ਦਿਨਾਂ ਤੋਂ ਇਕ ਵੀ ਨਹੀਂ ਵੇਚਿਆ ਹੈ, ਕਿਉਂਕਿ ਉਸ ਨੂੰ ਬਾਹਰੋਂ ਸਪਲਾਈ ਨਹੀਂ ਮਿਲੀ |