13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਹੋਰਮੁਜ਼ ਜਲਡਮਰੂ ਖੁੱਲ੍ਹਾ ਰਹੇਗਾ ਪਰ ਅਮਰੀਕਾ ਲਈ ਨਹੀਂ-ਈਰਾਨ

Ad Position 21
No active advertisement
ਅਜੀਤ ਡੈਸਕ 02-04-2026
ਦੁਬਈ-ਈਰਾਨੀ ਸੰਸਦ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਮੁਖੀ ਇਬਰਾਹਿਮ ਅਜ਼ੀਜ਼ੀ ਨੇ ਕਿਹਾ ਕਿ ਹੋਰਮੁਜ਼ ਜਲਡਮਰੂ ਖੁੱਲ੍ਹਾ ਰਹੇਗਾ ਪਰ ਅਮਰੀਕਾ ਲਈ ਨਹੀਂ | ਉਨ੍ਹਾਂ ਕਿਹਾ ਕਿ 47 ਸਾਲਾਂ ਦੀ ਮਹਿਮਾਨ ਨਿਵਾਜ਼ੀ ਹੁਣ ਖਤਮ ਹੋ ਗਈ ਹੈ | ਅਜ਼ੀਜ਼ੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਰਸਤਾ ਸਿਰਫ਼ ਉਨ੍ਹਾਂ ਦੇਸ਼ਾਂ ਲਈ ਖੁੱਲ੍ਹਾ ਰਹੇਗਾ ਜੋ ਈਰਾਨ ਦੁਆਰਾ ਸਥਾਪਿਤ ਨਵੇਂ ਨਿਯਮਾਂ ਦੀ ਪਾਲਣਾ ਕਰਦੇ ਹਨ |
ਬੈਰੂਤ ਦੇ ਕੋਲ ਇਜ਼ਾਰਾਈਲ ਹਮਲਾ
ਲਿਬਨਾਨ ਦੀ ਰਾਜਧਾਨੀ ਬੈਰੂਤ ਦੇ ਦੱਖਣੀ ਇਲਾਕੇ 'ਚ ਇਜ਼ਾਰਾਈਲ ਦੇ ਹਮਲੇ ਨਾਲ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖ਼ਮੀ ਹੋ ਗਏ | ਲਿਬਨਾਨ ਦੇ ਸਿਹਤ ਮੰਤਰਾਲੇ ਮੁਤਾਬਿਕ ਇਹ ਹਮਲਾ ਸ਼ਹਿਰੀ ਇਲਾਕੇ 'ਚ ਹੋਇਆ | ਜਿਸ ਨਾਲ ਆਲੇ-ਦੁਆਲੇ ਦੇ ਘਰਾਂ ਅਤੇ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ |
ਕਤਰ ਦੇ ਨੇੜੇ ਤੇਲ ਟੈਂਕਰ 'ਤੇ ਈਰਾਨੀ ਮਿਜ਼ਾਈਲ ਹਮਲਾ
ਈਰਾਨ ਤੋਂ ਦਾਗੀ ਗਈ ਇਕ ਕਰੂਜ਼ ਮਿਜ਼ਾਈਲ ਕਤਰ ਦੇ ਤੱਟ ਦੇ ਨੇੜੇ ਇਕ ਤੇਲ ਟੈਂਕਰ 'ਤੇ ਲੱਗੀ | ਕਤਰ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਤਿੰਨ 'ਚੋਂ ਦੋ ਮਿਜ਼ਾਈਲਾਂ ਨੂੰ ਰੋਕ ਦਿੱਤਾ ਗਿਆ | ਮੰਤਰਾਲੇ ਦੇ ਅਨੁਸਾਰ, ਤੀਜੀ ਮਿਜ਼ਾਈਲ ਕਤਰ ਊਰਜਾ ਤੋਂ ਕਿਰਾਏ 'ਤੇ ਲਏ ਗਏ ਤੇਲ ਟੈਂਕਰ 'ਤੇ ਲੱਗੀ | ਘਟਨਾ ਤੋਂ ਬਾਅਦ, ਟੈਂਕਰ 'ਤੇ ਸਵਾਰ 21 ਮੈਂਬਰੀ ਚਾਲਕ ਦਲ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ | ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ | ਦੋ ਮਿਜ਼ਾਈਲਾਂ ਦੇ ਰੋਕੇ ਜਾਣ ਕਾਰਨ ਵੱਡਾ ਨੁਕਸਾਨ ਟਲ ਗਿਆ¢ ਇਸ ਹਮਲੇ ਨੇ ਖਾੜੀ ਖੇਤਰ ਵਿਚ ਤਣਾਅ ਵਧਾ ਦਿੱਤਾ ਹੈ ਅਤੇ ਸਮੁੰਦਰੀ ਸੁਰੱਖਿਆ ਸੰਬੰਧੀ ਚਿੰਤਾਵਾਂ ਵਧਾ ਦਿੱਤੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਵਪਾਰਕ ਸਿਲੰਡਰ ਦੀਆਂ ਕੀਮਤਾਂ 'ਚ 195.50 ਰੁਪਏ ਦਾ ਵੱਡਾ ਵਾਧਾ ਅਗਲੀ ਖ਼ਬਰ ਪੰਜਾਬ 'ਚ ਵਾਰਡਬੰਦੀ 'ਤੇ ਹਾਈ ਕੋਰਟ ਦੀ ਮੋਹਰ
Ad Position 24