13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਵਪਾਰਕ ਸਿਲੰਡਰ ਦੀਆਂ ਕੀਮਤਾਂ 'ਚ 195.50 ਰੁਪਏ ਦਾ ਵੱਡਾ ਵਾਧਾ

Ad Position 21
No active advertisement
ਅਜੀਤ ਡੈਸਕ 02-04-2026

ਮੱਧ ਪੂਰਬੀ ਸੰਕਟ ਦੀ ਭਾਰਤ 'ਤੇ ਤੀਹਰੀ ਮਾਰ
ਨਵੀਂ ਦਿੱਲੀ, 1 ਅਪ੍ਰੈਲ (ਉਪਮਾ ਡਾਗਾ ਪਾਰਥ)-ਮੱਧ ਪੂਰਬ ਸੰਕਟ ਦੇ ਅਸਰ ਵਜੋਂ ਬੁੱਧਵਾਰ ਨੂੰ ਭਾਰਤ ਨੂੰ ਤੀਹਰੀ ਮਾਰ ਝੱਲਣੀ ਪਈ, ਜਿਸ ਤਹਿਤ ਵਾਪਰਕ ਐਲ. ਪੀ. ਜੀ. ਸਿਲੰਡਰ, ਪ੍ਰੀਮੀਅਮ ਪੈਟਰੋਲ ਅਤੇ ਜਹਾਜ਼ਾਂ ਦੇ ਤੇਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਵਾਧਾ ਹੋਇਆ ਹੈ | ਸੰਕਟ ਦਰਮਿਆਨ ਇਹ ਦੂਜੀ ਵਾਰ ਹੈ, ਜਦੋਂ ਇਨ੍ਹਾਂ ਤਿੰਨਾਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ | ਬੁੱਧਵਾਰ ਨੂੰ ਸ਼ੁਰੂ ਹੋਏ ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਹੀ ਲੋਕਾਂ ਨੂੰ ਝਟਕਾ ਦਿੰਦਿਆਂ ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ 19 ਕਿੱਲੋ ਵਾਲੇ ਐਲ. ਪੀ. ਜੀ. ਸਿਲੰਡਰ ਦੀਆਂ ਕੀਮਤਾਂ 'ਚ 195.50 ਰੁਪਏ ਦਾ ਵੱਡਾ ਵਾਧਾ ਕੀਤਾ | ਹੁਣ ਇਸ ਸਿਲੰਡਰ ਦੀ ਕੀਮਤ (ਦਿੱਲੀ 'ਚ) 1883 ਰੁਪਏ ਤੋਂ ਵਧ ਕੇ 2078. 50 ਰੁਪਏ ਹੋ ਗਈ ਹੈ | ਕੋਲਕਾਤਾ 'ਚ ਇਸ ਦੀ ਕੀਮਤ 2208 ਰੁਪਏ, ਮੁੰਬਈ 'ਚ 2031 ਰੁਪਏ ਅਤੇ ਚੇਨਈ 'ਚ 2246. 50 ਰੁਪਏ ਹੋ ਗਈ | ਹਾਲਾਂਕਿ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ | ਜਹਾਜ਼ ਦੇ ਤੇਲ ਦੀ ਕੀਮਤ 'ਚ ਵੀ 8.5 ਫ਼ੀਸਦੀ ਵਾਧਾ ਕੀਤਾ ਗਿਆ ਹੈ, ਜਿਸ ਨਾਲ ਹਵਾਈ ਸਫ਼ਰ ਮਹਿੰਗਾ ਹੋਣ ਦੇ ਆਸਾਰ ਹਨ | ਦਿੱਲੀ 'ਚ ਏ. ਟੀ. ਐਫ਼. 'ਚ 8, 289 ਰੁਪਏ ਪ੍ਰਤੀ ਕਿੱਲੋਲੀਟਰ ਦਾ ਵਾਧਾ ਹੋਣ ਤੋਂ ਬਾਅਦ ਇਸ ਦੀ ਕੀਮਤ 96,638 ਰੁਪਏ ਕਿੱਲੋਲੀਟਰ ਤੋਂ ਵਧ ਕੇ 1,04,927 ਰੁਪਏ ਹੋ ਗਈ | ਇੰਡੀਅਨ ਆਇਲ ਕਾਰਪੋਰੇਸ਼ਨ ਨੇ ਪ੍ਰੀਮੀਅਮ ਤੇਲ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ | ਵਾਧੇ ਤੋਂ ਬਾਅਦ ਦਿੱਲੀ 'ਚ ਪ੍ਰੀਮੀਅਮ ਪੈਟਰੋਲ ਦੀ ਕੀਮਤ 149 ਰੁਪਏ ਤੋਂ ਵਧ ਕੇ 160 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ, ਜਦਕਿ ਪ੍ਰੀਮੀਅਮ ਡੀਜ਼ਲ ਦੀ ਕੀਮਤ 'ਚ 91.49 ਰੁਪਏ ਤੋਂ ਵਧਾ ਕੇ 92.99 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਭਾਜਪਾ 'ਚ ਸ਼ਾਮਿਲ ਹੋਏ ਸੀਨੀਅਰ ਐਡਵੋਕੇਟ ਐੱਚ. ਐੱਸ. ਫੂਲਕਾ ਅਗਲੀ ਖ਼ਬਰ ਹੋਰਮੁਜ਼ ਜਲਡਮਰੂ ਖੁੱਲ੍ਹਾ ਰਹੇਗਾ ਪਰ ਅਮਰੀਕਾ ਲਈ ਨਹੀਂ-ਈਰਾਨ
Ad Position 24