16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਰਾਹੁਲ ਵਲੋਂ ਐਸ.ਸੀ./ਐਸ.ਟੀ. ਨੌਜਵਾਨਾਂ ਖ਼ਿਲਾਫ਼ ਦਰਜ ਮਾਮਲੇ ਵਾਪਸ ਲੈਣ ਦੀ ਮੰਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-04-2026
ਨਵੀਂ ਦਿੱਲੀ, 2 ਅਪ੍ਰੈਲ (ਏਜੰਸੀ)-ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਅਪ੍ਰੈਲ 2018 'ਚ ਐਸ.ਸੀ. ਅਤੇ ਐਸ.ਟੀ. (ਅੱਤਿਆਚਾਰ ਰੋਕਥਾਮ) ਐਕਟ ਨੂੰ ਕਮਜ਼ੋਰ ਕਰਨ ਵਿਰੁੱਧ ਦੇਸ਼-ਵਿਆਪੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਦਲਿਤ ਅਤੇ ਆਦਿਵਾਸੀ ਨੌਜਵਾਨਾਂ ਵਿਰੁੱਧ ਦਰਜ ਕੀਤੇ ਗਏ ਕੇਸਾਂ ਨੂੰ ਵਾਪਸ ਲੈਣ ਲਈ ਦਖ਼ਲ ਦੇਣ | ਮੋਦੀ ਨੂੰ ਲਿਖੇ ਪੱਤਰ 'ਚ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ 2 ਅਪ੍ਰੈਲ, 2018 ਨੂੰ 14 ਦਲਿਤ ਨÏਜਵਾਨਾਂ ਦੀ ਮੌਤ ਹੋ ਗਈ ਸੀ | ਰਾਹੁਲ ਨੇ ਮੋਦੀ ਨੂੰ ਲਿਖਿਆ ਕਿ ਮੈਂ 2 ਅਪ੍ਰੈਲ, 2018 ਨੂੰ ਐਸ.ਸੀ. ਅਤੇ ਐਸ.ਟੀ. (ਅੱਤਿਆਚਾਰ ਰੋਕਥਾਮ) ਐਕਟ ਨੂੰ ਕਮਜ਼ੋਰ ਕਰਨ ਵਿਰੁੱਧ ਦੇਸ਼-ਵਿਆਪੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਦਲਿਤ ਅਤੇ ਆਦਿਵਾਸੀ ਨੌਜਵਾਨਾਂ ਵਿਰੁੱਧ ਦਰਜ ਕੇਸਾਂ ਨੂੰ ਵਾਪਸ ਲੈਣ ਦੀ ਅਪੀਲ ਕਰਦਾ ਹਾਂ | ਇਹ ਵਿਰੋਧ ਪ੍ਰਦਰਸ਼ਨ ਇਕ ਨਿਆਇਕ ਫੈਸਲੇ ਕਾਰਨ ਸ਼ੁਰੂ ਹੋਏ ਸਨ ਜਿਸ ਨੇ ਐਸ.ਸੀ./ਐਸ.ਟੀ. ਐਕਟ ਨੂੰ ਕਮਜ਼ੋਰ ਕਰ ਦਿੱਤਾ ਸੀ | ਇਹ ਇਕ ਅਜਿਹਾ ਕਾਨੂੰਨ ਸੀ ਜਿਸ ਨੇ ਲੱਖਾਂ ਦਲਿਤਾਂ ਅਤੇ ਆਦਿਵਾਸੀਆਂ ਨੂੰ ਪ੍ਰਣਾਲੀਗਤ ਵਿਤਕਰੇ ਅਤੇ ਹਿੰਸਾ ਖਿਲਾਫ਼ ਨਿਆਂ ਤੇ ਸੁਰੱਖਿਆ ਪਾਉਣ ਦਾ ਅਧਿਕਾਰ ਦਿੱਤਾ ਸੀ |

Ad Position 22
No active advertisement
ਪਿਛਲੀ ਖ਼ਬਰ ਭਾਰਤ ਦੇ ਰੱਖਿਆ ਨਿਰਯਾਤ 'ਚ ਪਿਛਲੇ ਵਿੱਤੀ ਸਾਲ 'ਚ 62.66 ਫ਼ੀਸਦੀ ਦਾ ਜ਼ਬਰਦਸਤ ਵਾਧਾ <br/> ਅਗਲੀ ਖ਼ਬਰ ਸਪੀਕਰ ਨੇ ਪੰਜਾਬ ਵਿਧਾਨ ਸਭਾ ਦਾ ਇਜਲਾਸ 13 ਨੂੰ ਬੁਲਾਇਆ
Ad Position 24