16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਭਾਰਤ ਦੇ ਰੱਖਿਆ ਨਿਰਯਾਤ 'ਚ ਪਿਛਲੇ ਵਿੱਤੀ ਸਾਲ 'ਚ 62.66 ਫ਼ੀਸਦੀ ਦਾ ਜ਼ਬਰਦਸਤ ਵਾਧਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-04-2026
ਨਵੀਂ ਦਿੱਲੀ, 2 ਅਪ੍ਰੈਲ (ਉਪਮਾ ਡਾਗਾ ਪਾਰਥ)-ਭਾਰਤ ਨੇ ਰੱਖਿਆ ਨਿਰਯਾਤ 'ਚ ਵੱਡਾ ਵਾਧਾ ਦਰਜ ਕਰਦਿਆਂ ਵਿੱਤੀ ਸਾਲ 2025-26 'ਚ 38,424 ਕਰੋੜ ਰੁਪਏ ਦਾ ਅੰਕੜਾ ਛੂਹ ਲਿਆ ਹੈ | ਇਹ ਪਿਛਲੇ ਵਿੱਤੀ ਸਾਲ ਦੇ 23,622 ਕਰੋੜ ਰੁਪਏ ਦੇ ਮੁਕਾਬਲੇ 62.66 ਫ਼ੀਸਦੀ ਜ਼ਿਆਦਾ ਹੈ | ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਕਤ ਜਾਣਕਾਰੀ ਸੋਸ਼ਲ ਮੀਡੀਆ ਮੰਚ 'ਐਕਸ' ਰਾਹੀਂ ਸਾਂਝੀ ਕੀਤੀ | 'ਐਕਸ' 'ਤੇ ਪਾਏ ਸੰਦੇਸ਼ 'ਚ ਰੱਖਿਆ ਮੰਤਰੀ ਨੇ ਕਿਹਾ ਕਿ ਰੱਖਿਆ ਨਿਰਯਾਤ 'ਚ ਇਹ 'ਵੱਡੀ ਛਾਲ' ਭਾਰਤ ਦੀਆਂ ਸਵਦੇਸ਼ੀ ਰੱਖਿਆ ਸਮਰੱਥਾਵਾਂ 'ਤੇ ਵਧਦੇ ਆਲਮੀ ਭਰੋਸੇ ਨੂੰ ਦਰਸਾਉਂਦੀ ਹੈ | ਰੱਖਿਆ ਮੰਤਰੀ ਨੇ ਵਿੱਤੀ ਸਾਲ 2025-26 'ਚ ਰੱਖਿਆ ਨਿਰਯਾਤ ਦਾ ਅੰਕੜਾ 38,424 ਕਰੋੜ ਰੁਪਏ ਤੱਕ ਪਹੁੰਚਣ ਦਾ ਦਾਅਵਾ ਕਰਦਿਆਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ 14,802 ਕਰੋੜ ਰੁਪਏ ਦੇ ਇਸ ਵੱਡੇ ਵਾਧੇ ਨਾਲ ਭਾਰਤ ਦੀਆਂ ਸਵਦੇਸ਼ੀ ਸਮਰੱਥਾਵਾਂ ਅਤੇ ਉੱਨਤ ਉਸਾਰੀ ਸਮਰੱਥਾ 'ਤੇ ਆਲਮੀ ਵਿਸ਼ਵਾਸ ਝਲਕਦਾ ਹੈ | ਉਨ੍ਹਾਂ ਕਿਹਾ ਕਿ ਇਸ ਉਪਲਬਧੀ 'ਚ ਸਰਕਾਰੀ ਖੇਤਰ ਦੀਆਂ ਕੰਪਨੀਆਂ ਦਾ ਯੋਗਦਾਨ 54.84 ਫ਼ੀਸਦੀ ਅਤੇ ਨਿੱਜੀ ਕੰਪਨੀਆਂ ਦਾ ਯੋਗਦਾਨ 45.16 ਫ਼ੀਸਦੀ ਹੈ |

Ad Position 22
No active advertisement
ਪਿਛਲੀ ਖ਼ਬਰ ਅਮਰਾਵਤੀ ਨੂੰ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ ਵਜੋਂ ਮਾਨਤਾ ਦੇਣ ਵਾਲਾ ਬਿੱਲ ਪਾਸ ਅਗਲੀ ਖ਼ਬਰ ਰਾਹੁਲ ਵਲੋਂ ਐਸ.ਸੀ./ਐਸ.ਟੀ. ਨੌਜਵਾਨਾਂ ਖ਼ਿਲਾਫ਼ ਦਰਜ ਮਾਮਲੇ ਵਾਪਸ ਲੈਣ ਦੀ ਮੰਗ <br/>
Ad Position 24