01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਈਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਪੂਰੀ ਤਰ੍ਹਾਂ ਲਾਗੂ, ਜੰਗ ਖ਼ਤਮ ਹੋਣ ਕਿਨਾਰੇ-ਟਰੰਪ

Ad Position 21
No active advertisement
ਅਜੀਤ ਡੈਸਕ 16-04-2026

• ਈਰਾਨ ਵਲੋਂ 3 ਸਮੁੰਦਰੀ ਰਸਤੇ ਬੰਦ ਕਰਨ ਦੀ ਧਮਕੀ • ਪਾਕਿ ਦੇ ਫ਼ੌਜ ਮੁਖੀ ਈਰਾਨ ਪੁੱਜੇ
ਵਾਸ਼ਿੰਗਟਨ/ਤਹਿਰਾਨ, 15 ਅਪ੍ਰੈਲ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਚੀਨ ਈਰਾਨ ਨੂੰ ਹਥਿਆਰ ਨਾ ਦੇਣ ਲਈ ਸਹਿਮਤ ਹੋ ਗਿਆ ਹੈ | ਉਨ੍ਹਾਂ ਇਕ ਇੰਟਰਵਿਊ ਦੌਰਾਨ ਕਿਹਾ ਕਿ ਈਰਾਨ 'ਚ ਜੰਗ ਸਮਾਪਤੀ ਦੇ ਬਹੁਤ ਨੇੜੇ ਹੈ | ਅਮਰੀਕਾ ਦੀ ਸੈਂਟਰਲ ਕਮਾਂਡ (ਸੈਂਟਕਾਮ) ਨੇ ਐਲਾਨ ਕੀਤਾ ਕਿ ਈਰਾਨ ਦੀਆਂ ਬੰਦਰਗਾਹਾਂ ਦੀ ਪੂਰੀ ਨਾਕਾਬੰਦੀ ਸਫ਼ਲਤਾਪੂਰਵਕ ਲਾਗੂ ਕਰ ਦਿੱਤੀ ਗਈ ਹੈ, ਜਿਸ 'ਚ ਅਮਰੀਕੀ ਫ਼ੌਜਾਂ ਨੇ ਖੇਤਰੀ ਜਲ ਮਾਰਗਾਂ, ਖਾਸ ਕਰਕੇ 'ਸਟ੍ਰੇਟ ਆਫ਼ ਹੋਰਮੁਜ਼' ਵਿਚ ਆਪਣਾ ਸਮੁੰਦਰੀ ਦਬਦਬਾ ਕਾਇਮ ਕਰ ਲਿਆ ਹੈ | ਅਮਰੀਕੀ ਫ਼ੌਜ ਨੇ ਸਮੁੰਦਰ ਦੇ ਰਸਤੇ ਈਰਾਨ ਆਉਣ-ਜਾਣ ਵਾਲੇ ਸਾਰੇ ਆਰਥਿਕ ਵਪਾਰ ਨੂੰ ਮੁਕੰਮਲ ਤੌਰ 'ਤੇ ਠੱਪ ਕਰ ਦਿੱਤਾ ਹੈ | ਦੂਜੇ ਪਾਸੇ, ਈਰਾਨ ਦੀ ਸੰਯੁਕਤ ਸੈਨਿਕ ਕਮਾਨ ਦੇ ਕਮਾਂਡਰ ਅਲੀ ਅਬਦੁੱਲਾਹੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਈਰਾਨੀ ਬੰਦਰਗਾਹਾਂ ਤੋਂ ਆਪਣੀ ਨਾਕੇਬੰਦੀ ਨਾ ਹਟਾਈ ਤਾਂ ਈਰਾਨ ਫਾਰਸ ਦੀ ਖਾੜੀ, ਓਮਾਨ ਸਾਗਰ ਅਤੇ ਲਾਲ ਸਾਗਰ ਰਾਹੀਂ ਹੋਣ ਵਾਲੇ ਹਰ ਤਰ੍ਹਾਂ ਦੀ ਦਰਾਮਦ-ਬਰਾਮਦ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਵੇਗਾ | ਈਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਵਿਚਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੂਜੇ ਦੌਰ ਦੀ ਗੱਲਬਾਤ ਦੇ ਸੰਕੇਤ ਦਿੱਤੇ ਹਨ, ਜਿਸ ਦੇ ਚਲਦਿਆਂ ਪਾਕਿਸਤਾਨ ਦੇ ਫ਼ੌਜ ਮੁਖੀ, ਫੀਲਡ ਮਾਰਸ਼ਲ ਆਸਿਮ ਮੁਨੀਰ ਈਰਾਨ ਅਤੇ ਅਮਰੀਕਾ ਵਿਚਕਾਰ ਗੱਲਬਾਤ ਮੁੜ ਸ਼ੁਰੂ ਕਰਨ ਲਈ ਉੱਚ ਪੱਧਰੀ ਗੱਲਬਾਤ ਕਰਨ ਲਈ ਇਕ ਵਫ਼ਦ ਦੇ ਹਿੱਸੇ ਵਜੋਂ ਈਰਾਨ ਪਹੁੰਚੇ ਹਨ | ਖੇਤਰੀ ਅਧਿਕਾਰੀਆਂ ਨੇ ਕਿਹਾ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਜੰਗਬੰਦੀ ਨੂੰ ਵਧਾਉਣ ਲਈ ਵਿਚੋਲਿਆਂ ਦੇ ਯਤਨਾਂ 'ਚ ਪ੍ਰਗਤੀ ਹੋਈ ਹੈ, ਕਿਉਂਕਿ ਜੰਗੀ ਧਿਰਾਂ ਦੇ ਗੱਲਬਾਤ ਦੀ ਮੇਜ਼ 'ਤੇ ਵਾਪਸ ਆਉਣ ਦੀ ਉਮੀਦ ਹੈ | ਵਿਚੋਲੇ 22 ਅਪ੍ਰੈਲ ਨੂੰ ਖਤਮ ਹੋਣ ਵਾਲੀ ਜੰਗਬੰਦੀ ਨੂੰ ਘੱਟੋ-ਘੱਟ ਦੋ ਹਫ਼ਤਿਆਂ ਲਈ ਵਧਾਉਣ ਦਾ ਟੀਚਾ ਰੱਖਦੇ ਹਨ ਤਾਂ ਜੋ ਕੂਟਨੀਤੀ ਨੂੰ ਇਕ ਹੋਰ ਮੌਕਾ ਮਿਲ ਸਕੇ | ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਘਾਈ ਨੇ ਕਿਹਾ ਕਿ ਈਰਾਨ ਆਪਣੇ ਯੂਰੇਨੀਅਮ ਦੀ ਕਿਸਮ ਅਤੇ ਪੱਧਰ 'ਤੇ ਚਰਚਾ ਕਰਨ ਲਈ ਤਿਆਰ ਹੈ |
ਈਰਾਨ ਨੇ ਚੀਨੀ ਜਾਸੂਸੀ ਉਪਗ੍ਰਹਿ ਦੀ ਵਰਤੋਂ ਕੀਤੀ-ਰਿਪੋਰਟ
ਫਾਇਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ ਈਰਾਨ ਨੇ ਗੁਪਤ ਤਰੀਕੇ ਨਾਲ ਇਕ ਚੀਨੀ ਜਾਸੂਸੀ ਉਪਗ੍ਰਹਿ ਦੀ ਵਰਤੋਂ ਕੀਤੀ ਹੈ | ਇਸ ਉਪਗ੍ਰਹਿ ਰਾਹੀਂ ਈਰਾਨ ਨੂੰ ਹਾਲੀਆ ਜੰਗ ਦੌਰਾਨ ਪੂਰੇ ਮੱਧ ਪੂਰਬ ਵਿਚ ਬਣੇ ਅਮਰੀਕੀ ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਵਿਚ ਵੱਡੀ ਮਦਦ ਮਿਲੀ ਅਤੇ ਉਸ ਦੀ ਤਾਕਤ ਵਿਚ ਵਾਧਾ ਹੋਇਆ |
ਈਰਾਨ ਦੀਆਂ ਪ੍ਰਮਾਣੂ ਗਤੀਵਿਧੀਆਂ ਦੀ ਸਖ਼ਤ ਜਾਂਚ ਜ਼ਰੂਰੀ-ਸੰਯੁਕਤ ਰਾਸ਼ਟਰ
ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨ ਸੰਸਥਾ ਦੇ ਮੁਖੀ ਨੇ ਕਿਹਾ ਕਿ ਮੱਧ ਪੂਰਬ 'ਚ ਜੰਗ ਨੂੰ ਰੋਕਣ ਲਈ ਅਮਰੀਕਾ ਅਤੇ ਈਰਾਨ ਵਿਚਕਾਰ ਜੇਕਰ ਕੋਈ ਸਮਝੌਤਾ ਹੁੰਦਾ ਹੈ ਤਾਂ ਉਸ 'ਚ ਈਰਾਨ ਦੀ ਪ੍ਰਮਾਣੂ ਗਤੀਵਿਧੀਆਂ ਦੀ ਜਾਂਚ ਲਈ ਬਹੁਤ ਬਾਰੀਕੀ ਅਤੇ ਸਖ਼ਤ ਨਿਯਮ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ | ਉਨ੍ਹਾਂ ਮੁਤਾਬਕ ਕਿਸੇ ਵੀ ਸਮਝੌਤੇ ਤੋਂ ਪਹਿਲਾਂ ਈਰਾਨ ਦੀਆਂ ਪ੍ਰਮਾਣੂ ਗਤੀਵਿਧੀਆਂ ਦੀ ਪੂਰੀ ਤਰ੍ਹਾਂ ਪੁਸ਼ਟੀ ਹੋਣੀ ਬੇਹੱਦ ਲਾਜ਼ਮੀ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਤੋਂ ਪਰਤ ਰਹੀ ਸ਼ਰਧਾਲੂਆਂ ਦੀ ਬੱਸ ਹਾਦਸਾਗ੍ਰਸਤ-8 ਮੌਤਾਂ ਅਗਲੀ ਖ਼ਬਰ ਸਾਬਕਾ ਰਾਸ਼ਟਰਪਤੀ ਨੇ ਮੋਦੀ ਨੂੰ ਚਿੱਠੀ ਲਿਖ ਕੇ ਦਿੱਤਾ ਨਾਰੀ ਸ਼ਕਤੀ ਵੰਦਨ ਬਿੱਲ 'ਤੇ ਸਰਕਾਰ ਨੂੰ ਸਮਰਥਨ
Ad Position 24