17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਕਾਂਗਰਸ ਨੇ ਜਸ਼ਨ ਮਨਾਇਆ-ਸਮਿ੍ਤੀ ਈਰਾਨੀ

Ad Position 21
No active advertisement
ਅਜੀਤ ਡੈਸਕ 19-04-2026
ਭਾਜਪਾ ਨੇ ਪਿ੍ਅੰਕਾ ਗਾਂਧੀ ਦੀ ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਨੇ ਬਿੱਲ ਖਾਰਜ ਹੋਣ ਦਾ ਜਸ਼ਨ ਮਨਾਇਆ | ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਸਮਿ੍ਤੀ ਈਰਾਨੀ ਨੇ ਕਾਂਗਰਸ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਸ਼ੁੱਕਰਵਾਰ ਨੂੰ ਕਾਂਗਰਸ ਦਾ ਜ਼ਾਲਮ ਚਿਹਰਾ ਜਨਤਾ ਦੇ ਸਾਹਮਣੇ ਆਇਆ | ਉਨ੍ਹਾਂ ਕਿਹਾ ਕਿ ਕਾਂਗਰਸ ਦੀ ਮਨਸ਼ਾ ਸਿਰਫ਼ ਵਿਖਾਵੇ ਦੀ ਹੈ | ਉਨ੍ਹਾਂ ਨੇ ਔਰਤਾਂ ਦਾ ਹੱਕ ਖੋਹਿਆ ਹੈ | ਭਾਜਪਾ ਨੇਤਾਵਾਂ ਨੇ ਕਿਹਾ ਕਿ ਭਾਜਪਾ ਲਈ ਇਹ ਸੱਤਾ ਦਾ ਸੰਘਰਸ਼ ਨਹੀਂ, ਸਗੋਂ ਬਰਾਬਰੀ ਦੇਣ ਦਾ ਸਵਾਲ ਸੀ | ਸਮਿ੍ਤੀ ਇਰਾਨੀ ਨੇ ਕਾਂਗਰਸ ਨੇਤਾਵਾਂ ਨੂੰ ਦੋਹਰੇ ਚਰਿੱਤਰ ਦਾ ਦੱਸਦਿਆਂ ਕਿਹਾ ਕਿ ਉਹ 2023 'ਚ ਪਾਸ ਬਿੱਲ ਦਾ ਸਮਰਥਨ ਵੀ ਕਰਦੇ ਹਨ, ਜਿਸ 'ਚ ਹੱਦਬੰਦੀ ਦਾ ਜ਼ਿਕਰ ਹੈ ਅਤੇ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਹੱਦਬੰਦੀ ਦੀ ਵਿਵਸਥਾ 'ਚ ਯਕੀਨ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਲੋਕਤੰਤਰ ਦੀ ਵੱਡੀ ਜਿੱਤ-ਪਿ੍ਅੰਕਾ ਗਾਂਧੀ ਅਗਲੀ ਖ਼ਬਰ ਰੂਸੀ ਤੇਲ ਦੀ ਖ਼ਰੀਦ 'ਤੇ ਅਮਰੀਕਾ ਵਲੋਂ ਇਕ ਮਹੀਨੇ ਦੀ ਹੋਰ ਛੋਟ
Ad Position 24