17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਰੂਸੀ ਤੇਲ ਦੀ ਖ਼ਰੀਦ 'ਤੇ ਅਮਰੀਕਾ ਵਲੋਂ ਇਕ ਮਹੀਨੇ ਦੀ ਹੋਰ ਛੋਟ

Ad Position 21
No active advertisement
ਅਜੀਤ ਡੈਸਕ 19-04-2026
ਵਾਸ਼ਿੰਗਟਨ, 18 ਅਪ੍ਰੈਲ (ਪੀ. ਟੀ. ਆਈ.)-ਅਮਰੀਕਾ ਨੇ ਰੂਸੀ ਪੈਟਰੋਲੀਅਮ ਪਦਾਰਥਾਂ ਦੀ ਖਰੀਦ 'ਤੇ ਲਗਾਈਆਂ ਪਾਬੰਦੀਆਂ ਤੋਂ ਮਿਲਣ ਵਾਲੀ ਛੋਟ ਨੂੰ ਇਕ ਮਹੀਨੇ ਲਈ ਹੋਰ ਵਧਾ ਦਿੱਤਾ ਹੈ | ਇਹ ਫੈਸਲਾ ਉਸ ਵੇਲੇ ਆਇਆ ਹੈ, ਜਦੋਂ ਕੁਝ ਦਿਨ ਪਹਿਲਾਂ ਹੀ ਵਾਸ਼ਿੰਗਟਨ ਨੇ ਇਸ ਵਿਸ਼ੇਸ਼ ਰਿਆਇਤ ਨੂੰ ਅੱਗੇ ਨਾ ਵਧਾਉਣ ਦਾ ਸੰਕੇਤ ਦਿੱਤਾ ਸੀ | ਅਮਰੀਕੀ ਵਿੱਤ ਵਿਭਾਗ ਵਲੋਂ ਸ਼ੁੱਕਰਵਾਰ ਦੇਰ ਰਾਤ ਜਾਰੀ ਕੀਤੇ ਗਏ ਤਾਜ਼ਾ ਹੁਕਮਾਂ ਅਨੁਸਾਰ, ਜਿਹੜਾ ਰੂਸੀ ਤੇਲ 17 ਅਪ੍ਰੈਲ ਜਾਂ ਉਸ ਤੋਂ ਪਹਿਲਾਂ ਸਮੁੰਦਰੀ ਜਹਾਜ਼ਾਂ ਰਾਹੀਂ ਰਵਾਨਾ ਹੋ ਚੁੱਕਾ ਹੈ, ਉਸ ਦੀ ਖਰੀਦ 'ਤੇ 16 ਮਈ ਤੱਕ ਪਾਬੰਦੀਆਂ ਤੋਂ ਛੋਟ ਰਹੇਗੀ | ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਸਪੱਸ਼ਟ ਕੀਤਾ ਸੀ ਕਿ ਵਾਸ਼ਿੰਗਟਨ ਰੂਸੀ ਅਤੇ ਈਰਾਨੀ ਤੇਲ 'ਤੇ ਮਿਲ ਰਹੀ ਛੋਟ ਦਾ ਨਵੀਨੀਕਰਨ ਨਹੀਂ ਕਰੇਗਾ ਪਰ ਕੌਮਾਂਤਰੀ ਬਾਜ਼ਾਰ 'ਚ ਤੇਲ ਦੀਆਂ ਅਸਮਾਨੀ ਚੜ੍ਹ ਰਹੀਆਂ ਕੀਮਤਾਂ ਅਤੇ ਸਪਲਾਈ ਚੇਨ ਦੇ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਅਮਰੀਕਾ ਨੂੰ ਆਪਣੇ ਕਦਮ ਪਿੱਛੇ ਖਿੱਚਣੇ ਪਏ ਹਨ | ਇਸ ਤੋਂ ਪਹਿਲਾਂ ਭਾਰਤ ਨੂੰ 5 ਮਾਰਚ ਤੋਂ ਇਕ ਮਹੀਨੇ ਲਈ ਇਹ ਵਿਸ਼ੇਸ਼ ਛੋਟ ਦਿੱਤੀ ਗਈ ਸੀ, ਜਿਸ ਤੋਂ ਬਾਅਦ ਹੋਰ ਮੁਲਕਾਂ ਨੂੰ ਵੀ ਇਸ 'ਚ ਸ਼ਾਮਿਲ ਕੀਤਾ ਗਿਆ ਸੀ | ਇਹ ਛੋਟ ਸਿਰਫ ਉਸ ਤੇਲ ਲਈ ਹੈ, ਜੋ 17 ਅਪ੍ਰੈਲ 2026 ਤੱਕ ਜਹਾਜ਼ਾਂ 'ਤੇ ਲੱਦਿਆ ਜਾ ਚੁੱਕਾ ਸੀ | ਇਹ ਰਾਹਤ 16 ਮਈ ਤੱਕ ਲਾਗੂ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਨੇ ਜਸ਼ਨ ਮਨਾਇਆ-ਸਮਿ੍ਤੀ ਈਰਾਨੀ ਅਗਲੀ ਖ਼ਬਰ ਬਜਟ ਇਜਲਾਸ ਦੌਰਾਨ ਦੋਵੇਂ ਸਦਨਾਂ 'ਚ 309 ਘੰਟਿਆਂ ਤੋਂ ਵੱਧ ਦਾ ਕੰਮ ਹੋਇਆ
Ad Position 24