ਸਿਓਲ, 19 ਅਪ੍ਰੈਲ (ਏਜੰਸੀ)-ਉਤਰ ਕੋਰੀਆ ਨੇ ਸਮੁੰਦਰ ਵੱਲ ਕਈ ਛੋਟੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ | ਇਹ ਘਟਨਾ ਸੰਯੁਕਤ ਰਾਸ਼ਟਰ ਸੰਸਥਾ ਦੀ ਉਸ ਚਿਤਾਵਨੀ ਦੇ ਕੁਝ ਦਿਨਾਂ ਬਾਅਦ ਹੋਈ, ਜਿਸ 'ਚ ਕਿਹਾ ਗਿਆ ਸੀ ਕਿ ਉਤਰ ਕੋਰੀਆ ਪ੍ਰਮਾਣੂ ਹਥਿਆਰ ਬਣਾਉਣ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ | ਦੱਖਣੀ ਕੋਰੀਆ ਦੇ ਸੰਯੁਕਤ ਚੀਫ਼ ਸਟਾਫ਼ ਨੇ ਦੱਸਿਆ ਕਿ ਉਤਰ ਕੋਰੀਆ ਦੇ ਸਿਨਪੋ ਇਲਾਕੇ 'ਚ ਦਾਗੀਆਂ ਗਈਆਂ ਇਹ ਮਿਜ਼ਾਈਲਾਂ ਦੇਸ਼ ਦੇ ਪੂਰਬੀ ਜਲ ਖੇਤਰ ਦੀ ਦਿਸ਼ਾ 'ਚ ਲਗਪਗ 140 ਕਿਲੋਮੀਟਰ ਤੱਕ ਗਈਆਂ | ਉਨ੍ਹਾਂ ਕਿਹਾ ਕਿ ਦੱਖਣੀ ਕੋਰੀਆ ਉਤਰ ਕੋਰੀਆ ਦੇ ਕਿਸੇ ਵੀ ਉਕਸਾਏ ਵਾਲੀ ਕਾਰਵਾਈ ਦਾ ਜਵਾਬ ਦੇਣ ਲਈ ਤਿਆਰ ਹੈ ਅਤੇ ਅਮਰੀਕਾ ਤੇ ਜਪਾਨ ਨਾਲ ਲਗਾਤਾਰ ਜਾਣਕਾਰੀ ਸਾਂਝੀ ਕਰ ਰਿਹਾ ਹੈ |