ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਸੀ.ਬੀ.ਆਈ. ਨੇ ਗੁਹਾਟੀ ਤੋਂ ਇਕ ਮੁੱਖ ਸਾਜ਼ਿਸ਼ਕਰਤਾ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਨੇ ਸਾਈਬਰ ਅਪਰਾਧਾਂ 'ਚ ਵਰਤਣ ਲਈ 10,000 ਤੋਂ ਜ਼ਿਆਦਾ ਸਿਮ ਕਾਰਡ ਗੈਰ-ਕਾਨੂੰਨੀ ਤਰੀਕੇ ਨਾਲ ਹਾਸਿਲ ਕੀਤੇ ਸਨ | ਅਧਿਕਾਰੀਆਂ ਨੇ ਦੱਸਿਆ ਕਿ ਉਬੈਦ ਉਲਾਹ ਜੋ ਪਿਛਲੇ ਸਾਲ ਅਗਸਤ ਤੋਂ ਫਰਾਰ ਸੀ, ਉਸ ਨੂੰ ਐਤਵਾਰ ਤੜਕੇ ਗਿ੍ਫ਼ਤਾਰ ਕਰ ਲਿਆ ਗਿਆ | ਜਾਂਚ 'ਚ ਪਤਾ ਲੱਗਾ ਹੈ ਕਿ ਦੋਸ਼ੀ ਨੇ ਲਗਪਗ 10,000 ਗੈਰ-ਕਾਨੂੰਨੀ ਤਰੀਕੇ ਨਾਲ ਜਾਰੀ ਕੀਤੇ ਗਏ ਸਿਮ ਕਾਰਡ ਹਾਸਿਲ ਕਰਨ ਲਈ ਕਈ ਬੈਂਕ ਖਾਤਿਆਂ ਜ਼ਰੀਏ ਪੀ.ਓ.ਐਸ. (ਪੁਆਇੰਟ ਆਫ਼ ਸੇਲ) ਏਜੰਟਾਂ ਨੂੰ ਲਗਪਗ 67 ਲੱਖ ਰੁਪਏ ਭੇਜੇ ਸਨ | ਇਹ ਗਿ੍ਫ਼ਤਾਰੀ ਚੱਲ ਰਹੇ ਆਪ੍ਰੇਸ਼ਨ ਚੱਕਰ-5 ਦਾ ਹਿੱਸਾ ਸੀ, ਜਿਸ ਦੇ ਜ਼ਰੀਏ ਸੀ.ਬੀ.ਆਈ. ਨੇ ਪੂਰੇ ਭਾਰਤ 'ਚ ਸਾਈਬਰ ਅਪਰਾਧ ਦੇ ਬੁਨਿਆਦੀ ਢਾਂਚੇ 'ਤੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ |