ਜੋਧਪੁਰ, 20 ਅਪ੍ਰੈਲ (ਪੀ.ਟੀ.ਆਈ.) ਰਾਜਸਥਾਨ ਹਾਈ ਕੋਰਟ ਨੇ ਸੋਮਵਾਰ ਨੂੰ ਬਾਬਾ ਆਸਾ ਰਾਮ ਦੀ ਅਪੀਲ 'ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ, ਜਿਸ ਵਿੱਚ ਇੱਕ ਨਾਬਾਲਗ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਉਸਦੀ ਸਜ਼ਾ ਅਤੇ ਉਮਰ ਕੈਦ ਨੂੰ ਚੁਣÏਤੀ ਦਿੱਤੀ ਗਈ ਸੀ¢ਅਪ੍ਰੈਲ 2018 ਵਿੱਚ, ਜੋਧਪੁਰ ਦੀ ਇੱਕ ਹੇਠਲੀ ਅਦਾਲਤ ਨੇ 85 ਸਾਲਾ ਆਸਾ ਰਾਮ ਨੂੰ ਇਸ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ¢ਜਸਟਿਸ ਅਰੁਣ ਮੋਂਗਾ ਅਤੇ ਯੋਗੇਂਦਰ ਕੁਮਾਰ ਪੁਰੋਹਿਤ ਦੀ ਡਿਵੀਜ਼ਨ ਬੈਂਚ ਨੇ ਦੋਵਾਂ ਧਿਰਾਂ ਦੀਆਂ ਅੰਤਿਮ ਦਲੀਲਾਂ ਸੁਣਨ ਤੋਂ ਬਾਅਦ ਲੰਬੀ ਸੁਣਵਾਈ ਸਮਾਪਤ ਕੀਤੀ¢ ਕਾਰਵਾਈ ਦਸੰਬਰ 2025 ਵਿੱਚ ਸੁਪਰੀਮ ਕੋਰਟ ਦੁਆਰਾ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੂਰੀ ਕੀਤੀ ਗਈ ਸੀ; ਸੁਪਰੀਮ ਕੋਰਟ ਨੇ ਲੰਬਿਤ ਅਪੀਲਾਂ ਨੂੰ ਤਿੰਨ ਮਹੀਨਿਆਂ ਦੇ ਅੰਦਰ ਨਿਪਟਾਉਣ ਲਈ ਕਿਹਾ ਸੀ¢ਇਸ ਮਹੀਨੇ ਦੇ ਸ਼ੁਰੂ ਵਿੱਚ ਬਚਾਅ ਪੱਖ ਦੀਆਂ ਦਲੀਲਾਂ ਪੂਰੀਆਂ ਹੋ ਗਈਆਂ ਸਨ, ਜਦੋਂ ਕਿ ਪੀੜਤ ਦੇ ਵਕੀਲ, ਪੀ.ਸੀ. ਸੋਲੰਕੀ ਨੇ ਆਪਣੀਆਂ ਜਵਾਬੀ ਦਲੀਲਾਂ ਪੂਰੀਆਂ ਕਰ ਲਈਆਂ ਸਨ ਤੇ ਬੈਂਚ ਨੇ ਸੋਮਵਾਰ ਨੂੰ ਮਾਮਲੇ 'ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ¢ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ, ਹਾਈ ਕੋਰਟ ਨੇ 16 ਫਰਵਰੀ ਤੋਂ ਰੋਜ਼ਾਨਾ ਸੁਣਵਾਈਆਂ ਦਾ ਸਮਾਂ ਨਿਰਧਾਰਤ ਕੀਤਾ ਅਤੇ ਇਹ ਸਪੱਸ਼ਟ ਕੀਤਾ ਕਿ ਮੁਲਤਵੀ ਕਰਨ ਦੀਆਂ ਬੇਨਤੀਆਂ ਆਮ ਤÏਰ 'ਤੇ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ¢ ਆਸਾ ਰਾਮ ਨੂੰ 2013 ਵਿੱਚ ਜੋਧਪੁਰ ਦੇ ਨੇੜੇ ਮਨਾਈ ਪਿੰਡ ਵਿੱਚ ਆਪਣੇ ਆਸ਼ਰਮ ਵਿੱਚ ਇੱਕ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਗਿ੍ਫ਼ਤਾਰ ਕੀਤਾ ਗਿਆ ਸੀ¢ ਬਾਅਦ ਵਿੱਚ ਉਸ ਸਮੇਂ ਦੇ ਪ੍ਰਧਾਨ ਜੱਜ ਮਧੂਸੂਦਨ ਸ਼ਰਮਾ ਦੀ ਅਗਵਾਈ ਵਾਲੀ ਇੱਕ ਵਿਸ਼ੇਸ਼ ਪੋਕਸੋ ਅਦਾਲਤ ਨੇ ਉਸਨੂੰ ਦੋਸ਼ੀ ਠਹਿਰਾਇਆ ਸੀ¢
ਹਾਈ ਕੋਰਟ ਵਲੋਂ ਆਸਾ ਰਾਮ ਦੀ ਪਟੀਸ਼ਨ 'ਤੇ ਫੈਸਲਾ ਰਾਖਵਾਂ
ਅਜੀਤ ਡੈਸਕ
21-04-2026