17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਬੰਗਾਲ 'ਚ ਕਈ ਥਾਵਾਂ 'ਤੇ ਝੜਪਾਂ

Ad Position 21
No active advertisement
ਅਜੀਤ ਡੈਸਕ 24-04-2026

ਕੋਲਕਾਤਾ, 23 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ)-ਬੀਰਭੂਮ ਜ਼ਿਲੇ੍ਹ ਦੇ ਦੂਬਰਾਜਪੁਰ ਵਿਧਾਨ ਸਭਾ ਹਲਕੇ ਦੇ ਖੈਰਾਸ਼ੋਲ ਬਲਾਕ ਦੇ 65 ਨੰਬਰ ਬੂਥ 'ਚ ਵੋਟਰਾਂ ਅਤੇ ਸੁਰੱਖਿਆ ਬਲਾਂ 'ਚ ਝੜਪ ਹੋ ਗਈ | ਈ.ਵੀ.ਐਮ. ਤਕਰੀਬਨ 30 ਮਿੰਟ ਖਰਾਬ ਰਹਿਣ ਕਾਰਨ ਮਤਦਾਤਾ ਪ੍ਰਦਰਸ਼ਨ ਕਰ ਰਹੇ ਸਨ ਤਾਂ ਸੁਰੱਖਿਆ ਬਲਾਂ ਨਾਲ ਬਹਿਸ ਹੋ ਗਈ | ਇਸ ਦੌਰਾਨ ਪੁਲਿਸ ਦੀ ਗੱਡੀ ਦੀ ਭੰਨਤੋੜ ਕਰਨ ਦਾ ਵੀ ਦੋਸ਼ ਹੈ | ਨਰਾਜ਼ ਲੋਕਾਂ ਨੇ ਸੁਰੱਖਿਆ ਕਰਮਚਾਰੀਆਂ 'ਤੇ ਪਥਰਾਅ ਵੀ ਕੀਤਾ, ਜਿਸ ਨਾਲ ਇਕ ਜਵਾਨ ਜ਼ਖ਼ਮੀ ਹੋ ਗਿਆ | ਭਾਰੀ ਗਿਣਤੀ 'ਚ ਮਤਦਾਨ ਬਾਰੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਹੱਕਾਂ ਦੀ ਰਾਖੀ ਲਈ ਮਤਦਾਨ ਕੀਤਾ ਜਾ ਰਿਹਾ ਹੈ | ਪੱਛਮੀ ਬੰਗਾਲ 'ਚ ਪਹਿਲੇ ਗੇੜ ਲਈ ਸਵੇਰੇ ਮਤਦਾਨ ਸ਼ੁਰੂ ਹੋਣ ਦੇ ਨਾਲ ਹੀ ਵੱਖ-ਵੱਖ ਥਾਂ ਈ.ਵੀ.ਐਮ ਖਰਾਬ ਹੋਣ, ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਵਰਕਰਾਂ 'ਚ ਝੜਪਾਂ, ਸੁਰੱਖਿਆ ਬਲਾਂ ਵਲੋਂ ਤਿ੍ਣਮੂਲ ਪਾਰਟੀ ਦੇ ਵਰਕਰਾਂ 'ਤੇੇ ਲਾਠੀਚਾਰਜ, ਨਰਾਜ਼ ਲੋਕਾਂ ਵਲੋਂ ਸੁਰੱਖਿਆ ਕਰਮੀਆਂ 'ਤੇ ਹਮਲੇ ਦੀਆਂ ਕਈ ਘਟਨਾਵਾਂ ਵਾਪਰੀਆਂ | ਬੰਗਾਲ 'ਚ ਬਾਬਰੀ ਮਸਜਿਦ ਬਣਾ ਰਹੇ ਆਮ ਜਨਤਾ ਉਨਯਨ ਪਾਰਟੀ ਦੇ ਆਗੂ ਹੁਮਾਯੂੰ ਕਬੀਰ ਜਦੋਂ ਮੁਰਸ਼ਿਦਾਬਾਦ ਦੇ ਨਵਾਦਾ ਪੁੱਜੇ ਤਾਂ ਭਾਰੀ ਹੰਗਾਮਾ ਹੋ ਗਿਆ | ਇਸ ਮਾਮਲੇ 'ਚ ਤਿੰਨ ਨੂੰ ਗਿ੍ਫ਼ਤਾਰ ਕੀਤਾ ਗਿਆ | ਆਸਨਸੋਲ ਦੱਖਣ ਦੀ ਭਾਜਪਾ ਉਮੀਦਵਾਰ ਅਗਨੀ ਮਿਤਰਾ ਪਾਲ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਗੱਡੀ 'ਤੇ ਹਮਲਾ ਕੀਤਾ ਗਿਆ | ਮੁਰਸ਼ਿਦਾਬਾਦ ਜ਼ਿਲੇ੍ਹ ਦੇ ਸੂਤੀ ਵਿਧਾਨ ਸਭਾ ਕੇਂਦਰ ਦੇ ਦੇਵੀਪੁਰ ਇਲਾਕੇ 'ਚ ਲੋਕਾਂ ਨੇ ਕਾਲੇ ਬਿੱਲੇ ਲਾ ਕੇ ਮਤਦਾਨ ਕੀਤਾ | ਵੋਟਰਾਂ ਦਾ ਕਹਿਣਾ ਸੀ ਕਿ ਧੱਕੇ ਨਾਲ ਉਨ੍ਹਾਂ ਦੇ ਗੁਆਂਢੀਆਂ ਦੇ ਨਾਂਅ ਕੱਟੇ ਗਏ ਹਨ | ਮਿਦਨਾਪੁਰ ਜ਼ਿਲੇ੍ਹ ਕੇ ਪਿੰਗਲਾ ਵਿਧਾਨ ਸਭਾ ਦੇ 9 ਨੰਬਰ ਬੂਥ ਦੇ ਪ੍ਰੀਜ਼ਾਈਡਿੰਗ ਅਫਸਰ ਸਮੇਤ ਵੋਟਾਂ ਦਾ ਕੰਮ ਕਰ ਰਹੇ ਸਾਰੇ ਕਰਮਚਾਰੀ ਦੁਪਹਿਰ ਦਾ ਖਾਣਾ ਖਾਣ ਚਲੇ ਗਏ | ਸੈਕਟਰ ਅਫਸਰ ਵੀ ਇਸ ਸਮੇਂ ਬਾਹਰ ਸੀ | ਪ੍ਰੀਜ਼ਾਈਡਿੰਗ ਅਫਸਰ ਸਮੇਤ ਸਾਰੇ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਅਤੇ ਰਾਖਵੀਂ ਪੋਲਿੰਗ ਪਾਰਟੀ ਨਾਲ ਮਤਦਾਨ ਦਾ ਕੰਮ ਚਲਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ 1 ਮਈ ਦੀ ਡੈੱਡਲਾਈਨ ਨੇ ਵਧਾਈ ਟਰੰਪ ਦੀ ਟੈਨਸ਼ਨ ! ਵੇਖੋ ਪ੍ਰਦੇਸਾਂ ਦੀਆਂ ਖ਼ਬਰਾਂ ਅਗਲੀ ਖ਼ਬਰ ਪੱਛਮੀ ਬੰਗਾਲ ਤੇ ਤਾਮਿਲਨਾਡੂ 'ਚ ਆਜ਼ਾਦੀ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਵੱਧ ਵੋਟਿੰਗ
Ad Position 24