17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪੱਛਮੀ ਬੰਗਾਲ ਤੇ ਤਾਮਿਲਨਾਡੂ 'ਚ ਆਜ਼ਾਦੀ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਵੱਧ ਵੋਟਿੰਗ

Ad Position 21
No active advertisement
ਅਜੀਤ ਡੈਸਕ 24-04-2026
ਨਵੀਂ ਦਿੱਲੀ, 23 ਅਪ੍ਰੈਲ (ਪੀ. ਟੀ. ਆਈ.)-ਪੱਛਮੀ ਬੰਗਾਲ ਅਤੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਆਜ਼ਾਦੀ ਤੋਂ ਬਾਅਦ ਦੀ ਸਭ ਤੋਂ ਵੱਧ ਕ੍ਰਮਵਾਰ 92.35 ਫ਼ੀਸਦੀ ਅਤੇ 85.05 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ 9 ਅਪ੍ਰੈਲ ਨੂੰ ਅਸਾਮ ਅਤੇ ਪੁਡੂਚੇਰੀ 'ਚ 85.38 ਫ਼ੀਸਦੀ ਅਤੇ 89.83 ਫ਼ੀਸਦੀ ਵੋਟਿੰਗ ਦੇ ਨਾਲ ਹੁਣ ਤੱਕ ਦੀ ਸਭ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ ਸੀ | ਚੋਣ ਕਮਿਸ਼ਨ ਅਨੁਸਾਰ ਇਸ ਤੋਂ ਪਹਿਲਾਂ ਤਾਮਿਲਨਾਡੂ 'ਚ ਸਭ ਤੋਂ ਵੱਧ ਵੋਟਿੰਗ 78.29 ਫ਼ੀਸਦੀ (2011 ਵਿਧਾਨ ਸਭਾ ਚੋਣਾਂ) ਅਤੇ ਪੱਛਮੀ ਬੰਗਾਲ (2011) ਵਿਚ 84.72 ਫ਼ੀਸਦੀ ਦਰਜ ਕੀਤੀ ਗਈ ਸੀ | ਦੋਵਾਂ ਰਾਜਾਂ 'ਚ ਮਰਦਾਂ ਦੇ ਮੁਕਾਬਲੇ ਔਰਤਾਂ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਵੱਡੀ ਗਿਣਤੀ 'ਚ ਘਰਾਂ ਤੋਂ ਬਾਹਰ ਨਿਕਲੀਆਂ | ਤਾਮਿਲਨਾਡੂ 'ਚ ਔਰਤਾਂ ਦੀ ਭਾਗੀਦਾਰੀ 85.76 ਫ਼ੀਸਦੀ, ਜਦੋਂਕਿ ਮਰਦਾਂ ਦੀ 83.57 ਫ਼ੀਸਦੀ ਦਰਜ ਕੀਤੀ ਗਈ | ਪੱਛਮੀ ਬੰਗਾਲ 'ਚ 92.69 ਫ਼ੀਸਦੀ ਮਹਿਲਾ ਵੋਟਰ ਪੋਲਿੰਗ ਸਟੇਸ਼ਨਾਂ 'ਤੇ ਪਹੁੰਚੀਆਂ, ਜਦੋਂਕਿ ਮਰਦਾਂ ਦਾ ਫ਼ੀਸਦੀ 90.92 ਸੀ | ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੱਛਮੀ ਬੰਗਾਲ ਅਤੇ ਤਾਮਿਲਨਾਡੂ 'ਚ ਹੁਣ ਤੱਕ ਦੀ ਸਭ ਤੋਂ ਵੱਧ ਵੋਟਿੰਗ ਫ਼ੀਸਦ ਲਈ ਚੋਣ ਕਮਿਸ਼ਨ ਦੋਵਾਂ ਰਾਜਾਂ ਦੇ ਹਰੇਕ ਵੋਟਰ ਨੂੰ ਸਲਾਮ ਕਰਦਾ ਹੈ | ਪੰਜ ਵਿਧਾਨ ਸਭਾਵਾਂ ਪੱਛਮੀ ਬੰਗਾਲ, ਤਾਮਿਲਨਾਡੂ, ਪੁਡੂਚੇਰੀ, ਕੇਰਲ ਅਤੇ ਅਸਾਮ ਦੇ ਚੋਣ ਨਤੀਜੇ 4 ਮਈ ਨੂੰ ਐਲਾਨੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਬੰਗਾਲ 'ਚ ਕਈ ਥਾਵਾਂ 'ਤੇ ਝੜਪਾਂ ਅਗਲੀ ਖ਼ਬਰ ਇਜ਼ਰਾਈਲੀ ਹਮਲੇ 'ਚ ਲਿਬਨਾਨੀ ਪੱਤਰਕਾਰ ਦੀ ਮੌਤ
Ad Position 24