16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

'ਰਿਸ਼ਵਤ ਦੀ ਰਕਮ' ਕੁਤਰ ਗਏ ਚੂਹੇ ਸੁਪਰੀਮ ਕੋਰਟ ਵਲੋਂ ਸਖ਼ਤ ਟਿੱਪਣੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-04-2026

ਕਿਹਾ, ਇਸ ਤਰ੍ਹਾਂ ਹੋ ਸਕਦੈ ਰਾਜ ਦਾ ਭਾਰੀ ਮਾਲੀਆ ਨੁਕਸਾਨ
ਨਵੀਂ ਦਿੱਲੀ, 25 ਅਪ੍ਰੈਲ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਭਿ੍ਸ਼ਟਾਚਾਰ ਦੇ ਮਾਮਲੇ 'ਚ ਦੋਸ਼ੀ ਇਕ ਮਹਿਲਾ ਨੂੰ ਇਸ ਕਰਕੇ ਜ਼ਮਾਨਤ ਦੇ ਦਿੱਤੀ, ਕਿਉਂਕਿ ਭਿ੍ਸ਼ਟਾਚਾਰ ਦੇ ਸਬੂਤ ਵਜੋਂ ਪੁਲਿਸ ਮਾਲਖ਼ਾਨੇ ਵਿਚ ਰੱਖੇ 'ਰਿਸ਼ਵਤ ਦੇ ਪੈਸੇ' ਨੂੰ ਚੂਹੇ ਕੁਤਰ (ਖਾਹ) ਗਏ | ਸਰਬਉੱਚ ਅਦਾਲਤ ਨੇ ਇਸ ਗੰਭੀਰ ਲਾਪ੍ਰਵਾਹੀ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ | ਅਦਾਲਤ ਨੇ ਭਿ੍ਸ਼ਟਾਚਾਰ ਮਾਮਲੇ ਤਹਿਤ ਦੋਸ਼ੀ ਠਹਿਰਾਈ ਗਈ ਮਹਿਲਾ ਨੂੰ ਜ਼ਮਾਨਤ ਦਿੰਦੇ ਹੋਏ, ਉਸ ਦਾਅਵੇ 'ਤੇ ਹੈਰਾਨੀ ਪ੍ਰਗਟਾਈ ਕਿ ਮਾਮਲੇ ਵਿਚ ਬਰਾਮਦ ਰਿਸ਼ਵਤ ਦੀ ਰਕਮ ਚੂਹਿਆਂ ਦੁਆਰਾ ਕੁਤਰ ਦਿੱਤੀ ਗਈ¢ ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਥਿਤੀ ਰਾਜ ਲਈ ਭਾਰੀ ਮਾਲੀਆ ਨੁਕਸਾਨ ਦਾ ਕਾਰਨ ਬਣ ਸਕਦੀ ਹੈ | ਜਸਟਿਸ ਜੇ.ਬੀ.ਪਾਰਦੀਵਾਲਾ ਅਤੇ ਜਸਟਿਸ ਕੇ.ਵੀ. ਵਿਸ਼ਵਨਾਥਨ ਦੀ ਬੈਂਚ ਨੇ ਕਿਹਾ ਕਿ ਸਾਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਮੁਦਰਾ ਨੋਟ ਚੂਹਿਆਂ ਨੇ ਬਰਬਾਦ ਕਰ ਦਿੱਤੇ ¢ ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਬਰਾਮਦ ਕਿੰਨੀ ਰਕਮ ਇਸੇ ਤਰ੍ਹਾਂ ਬਰਬਾਦ ਹੋ ਜਾਂਦੀ ਹੋਏਗੀ ¢ ਅਦਾਲਤ ਨੇ ਇਹ ਵੀ ਕਿਹਾ ਕਿ ਨੋਟ ਬਰਬਾਦ ਹੋਣ ਦੇ ਸੰਬੰਧ ਵਿਚ ਦਿੱਤਾ ਗਿਆ ਸਪਸ਼ਟੀਕਰਨ ਵਿਸ਼ਵਾਸ ਪੈਦਾ ਨਹੀਂ ਕਰਦਾ ¢ ਮਾਮਲਾ ਇਕ ਮਹਿਲਾ ਅਧਿਕਾਰੀ ਨਾਲ ਜੁੜਿਆ ਹੋਇਆ ਹੈ ਜਿਸ 'ਤੇ 10 ਹਜ਼ਾਰ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਹੈ | ਹੇਠਲੀ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਸੀ ਪਰ ਪਟਨਾ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਪਲਟਦੇ ਹੋਏ ਉਸ ਨੂੰ ਦੋਸ਼ੀ ਠਹਿਰਾਇਆ ਅਤੇ 4 ਸਾਲ ਦੀ ਸਜਾ ਸੁਣਾਈ ਸੀ ¢ ਸੁਪਰੀਮ ਕੋਰਟ ਨੇ ਫ਼ਿਲਹਾਲ ਇਸ ਸਜ਼ਾ 'ਤੇ ਰੋਕ ਲਗਾਉਂਦੇ ਹੋਏ ਮਹਿਲਾ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ ਨੀਤੀ ਆਯੋਗ ਦਾ ਪੁਨਰਗਠਨ ਅਸ਼ੋਕ ਕੁਮਾਰ ਲਹਿਰੀ ਉਪ ਚੇਅਰਮੈਨ ਨਿਯੁਕਤ ਅਗਲੀ ਖ਼ਬਰ 'ਲਾਰੈਂਸ ਆਫ਼ ਪੰਜਾਬ' ਦਾ ਵਿਰੋਧ ਕਰਨ 'ਤੇ ਡੀ.ਜੀ.ਪੀ. ਸਮੇਤ 7 ਜਣਿਆਂ ਨੂੰ ਧਮਕੀ
Ad Position 24