05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਜਸਟਿਸ ਸਵਰਨਕਾਂਤਾ ਮੂਹਰੇ ਪੇਸ਼ ਨਹੀਂ ਹੋਵਾਂਗਾ-ਕੇਜਰੀਵਾਲ <br/>

Ad Position 21
No active advertisement
ਅਜੀਤ ਡੈਸਕ 28-04-2026

ਨਵੀਂ ਦਿੱਲੀ, 27 ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸ਼ਰਾਬ ਘੁਟਾਲਾ ਮਾਮਲੇ ਦੀ ਸੁਣਵਾਈ ਕਰਨ ਵਾਲੀ ਦਿੱਲੀ ਹਾਈ ਕੋਰਟ ਦੀ ਜੱਜ ਸਵਰਨ ਕਾਂਤਾ ਸ਼ਰਮਾ ਦਾ ਬਾਈਕਾਟ ਕਰਨ ਅਤੇ ਨਾਲ ਹੀ ਮਹਾਤਮਾ ਗਾਂਧੀ ਦੀ ਤਰਜ਼ 'ਤੇ ਸੱਤਿਆਗ੍ਰਹਿ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ¢ ਕੇਜਰੀਵਾਲ ਨੇ ਜਸਟਿਸ ਸ਼ਰਮਾ ਨੂੰ ਇਕ ਚਿੱਠੀ ਲਿਖ ਕੇ ਕਿਹਾ ਕਿ ਸ਼ਰਾਬ ਘੁਟਾਲਾ ਮਾਮਲੇ ਵਿਚ ਸੀ.ਬੀ.ਆਈ. ਦੀ ਅਪੀਲ 'ਤੇ ਉਨ੍ਹਾਂ ਦੇ ਸਾਹਮਣੇ ਖ਼ੁਦ ਜਾਂ ਵਕੀਲ ਦੇ ਜ਼ਰੀਏ ਪੇਸ਼ ਨਹੀਂ ਹੋਣਗੇ ¢ ਹਾਲਾਂਕਿ ਚਿੱਠੀ ਵਿਚ ਕੇਜਰੀਵਾਲ ਨੇ ਇਹ ਵੀ ਲਿਖਿਆ ਕਿ ਬੈਂਚ ਵਲੋਂ ਜੋ ਵੀ ਫ਼ੈਸਲਾ ਆਏਗਾ, ਉਸ ਨੂੰ ਉਹ ਸਵੀਕਾਰ ਕਰਨਗੇ ¢ ਕੇਜਰੀਵਾਲ ਨੇ ਲਿਖਿਆ ਕਿ ਮੇਰੀ ਜਸਟਿਸ ਸਵਰਨਕਾਂਤਾ ਤੋਂ ਨਿਆਂ ਮਿਲਣ ਦੀ ਉਮੀਦ ਖ਼ਤਮ ਹੋ ਗਈ ਹੈ | ਇਸ ਲਈ ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਸੱਤਿਆਗ੍ਰਹਿ ਦੇ ਰਸਤੇ 'ਤੇ ਚੱਲਣ ਦਾ ਫ਼ੈਸਲਾ ਲਿਆ ਹੈ ¢ ਇੱਥੇ ਦੱਸਣਯੋਗ ਹੈ ਕਿ ਕੇਜਰੀਵਾਲ ਨੂੰ ਸ਼ਰਾਬ ਘੁਟਾਲਾ ਮਾਮਲੇ ਵਿਚ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ, ਇਸ ਫ਼ੈਸਲੇ ਦੇ ਖ਼ਿਲਾਫ਼ ਜਾਂਚ ਏਜੰਸੀ ਨੇ ਦਿੱਲੀ ਹਾਈ ਕੋਰਟ ਵਿਚ ਅਪੀਲ ਕੀਤੀ ¢ ਜਿਸ ਦੀ ਸੁਣਵਾਈ ਜਸਟਿਸ ਸਵਰਨਕਾਂਤਾ ਦੀ ਬੈਂਚ ਵਲੋਂ ਕੀਤੀ ਜਾਵੇਗੀ ¢ ਇਸੇ ਮਾਮਲੇ 'ਚ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਉਹ ਜਸਟਿਸ ਸਵਰਨਕਾਂਤਾ ਸ਼ਰਮਾ ਦੀ ਅਦਾਲਤ ਵਿਚ ਪੇਸ਼ ਨਹੀਂ ਹੋਣਗੇ ¢ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਇਹ ਫ਼ੈਸਲਾ ਆਪਣੀ ਅੰਤਰ ਆਤਮਾ ਦੀ ਆਵਾਜ਼ 'ਤੇ ਲਿਆ ਹੈ ਅਤੇ ਉਹ ਇਸ ਆਦੇਸ਼ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਦਾ ਅਧਿਕਾਰ ਆਪਣੇ ਕੋਲ ਰੱਖਣਗੇ ¢ ਇਸੇ ਮਾਮਲੇ 'ਚ ਕੇਜਰੀਵਾਲ ਨੇ ਐਕਸ 'ਤੇ ਇਕ ਵੀਡੀਓ ਵੀ ਪੋਸਟ ਕੀਤਾ ਜਿਸ ਵਿਚ ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਕਈ ਵਾਰੀ ਅਜਿਹੇ ਮੌਕੇ ਆਉਂਦੇ ਹਨ ਜਦ ਜਿੱਤ ਜਾਂ ਹਾਰ ਮਾਅਨੇ ਨਹੀਂ ਰੱਖਣੀ ਬਲਕਿ ਉਸ ਤੋਂ ਵੱਡਾ 'ਸਹੀ' ਅਤੇ 'ਗ਼ਲਤ' ਦਾ ਸਵਾਲ ਵੱਡਾ ਹੋ ਜਾਂਦਾ ਹੈ ¢ ਉਨ੍ਹਾਂ ਨੇ ਜੱਜ ਸ਼ਰਮਾ ਨੂੰ ਪੱਖਪਾਤੀ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਪਾਸੋਂ ਨਿਆਂ ਦੀ ਉਮੀਦ ਖ਼ਤਮ ਹੋ ਗਈ ਹੈ ¢ ਕੇਜਰੀਵਾਲ ਨੇ ਇਹ ਦਾਅਵਾ ਵੀ ਕੀਤਾ ਕਿ ਜਸਟਿਸ ਸ਼ਰਮਾ ਨੇ ਉਨ੍ਹਾਂ (ਕੇਜਰੀਵਾਲ) ਦੀ ਦਲੀਲ ਨੂੰ ਖ਼ੁਦ ਸਵੀਕਾਰ ਕੀਤਾ ਪਰ ਪ੍ਰਾਰਥਨਾ ਅਸਵੀਕਾਰ ਕਰ ਦਿੱਤੀ ¢ ਉਨ੍ਹਾਂ ਕਿਹਾ ਕਿ ਉਹ, ਜਸਟਿਸ ਸ਼ਰਮਾ ਦੇ ਫ਼ੈਸਲੇ ਨਾਲ ਪੂਰੀ ਨਿਮਰਤਾ ਪੂਰਵਕ ਅਸਹਿਮਤ ਹਨ, ਕਿਉਂਕਿ ਇਸ ਪੂਰੀ ਘਟਨਾ ਦੇ ਕਾਰਨ ਮੇਰਾ ਖ਼ਦਸ਼ਾ ਹੋਰ ਵੱਡਾ ਹੋ ਗਿਆ ਹੈ ਕਿ, ਕੀ ਉਨ੍ਹਾਂ ਦੇ ਸਾਹਮਣੇ ਮੈਨੂੰ ਨਿਆਂ ਮਿਲ ਸਕੇਗਾ?

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੇ ਸੁਰੱਖਿਆਂ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਐਂਫੀਬੀਅਸ ਮਸ਼ੀਨਾਂ ਦੀ ਖ਼ਰੀਦ ਨੂੰ ਮਨਜ਼ੂਰੀ-ਮੁੱਖ ਮੰਤਰੀ... ਅਗਲੀ ਖ਼ਬਰ 5 ਰਾਜਾਂ 'ਚ ਚੋਣਾਂ ਤੋਂ ਬਾਅਦ ਮਹਿੰਗਾਈ ਦਾ ਖ਼ਦਸ਼ਾ ਵਧਿਆ <br/>
Ad Position 24