05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

'ਪ੍ਰੈੱਸ ਦੀ ਆਜ਼ਾਦੀ ਬਹਾਲ ਕਰੋ ਸੰਘਰਸ਼ ਕਮੇਟੀ' ਨੇ ਮੀਡੀਆ 'ਤੇ ਦਬਾਅ ਬਣਾਉਣ ਲਈ ਰਾਜ ਸ਼ਕਤੀ ਦੀ ਦੁਰਵਰਤੋਂ 'ਤੇ ਪ੍ਰਗਟਾਈ ਚਿੰਤਾ <br/>

Ad Position 21
No active advertisement
ਅਜੀਤ ਡੈਸਕ 28-04-2026

ਨਵੀਂ ਦਿੱਲੀ, 27 ਅਪ੍ਰੈਲ (ਜਗਤਾਰ ਸਿੰਘ)-ਰਾਜਧਾਨੀ ਦਿੱਲੀ 'ਚ ਸਥਿਤ ਪ੍ਰੈੱਸ ਕਲੱਬ ਆਫ਼ ਇੰਡੀਆ ਵਲੋਂ 'ਪ੍ਰੈੱਸ ਦੀ ਆਜ਼ਾਦੀ ਬਹਾਲ ਕਰੋ ਸੰਘਰਸ਼ ਕਮੇਟੀ ਪੰਜਾਬ' ਵਲੋਂ ਕਮੇਟੀ ਦੇ ਬੁਲਾਰੇ ਬਖਤੌਰ ਢਿੱਲੋਂ, ਮਨਿੰਦਰਜੀਤ ਸਿੱਧੂ, ਸਾਹਿਲਦੀਪ ਸਿੰਘ ਨੇ ਸਾਂਝੇ ਤੌਰ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੁਤੰਤਰ ਮੀਡੀਆ ਨੂੰ ਚੁੱਪ ਕਰਾਉਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ | ਮੀਡੀਆ 'ਤੇ ਦਬਾਅ ਬਣਾਉਣ ਲਈ ਰਾਜ ਸ਼ਕਤੀ ਦੀ ਦੁਰਵਰਤੋਂ ਬਾਰੇ ਵੀ ਚਿੰਤਾਵਾਂ ਜ਼ਾਹਰ ਕਰਦਿਆਂ ਉਨ੍ਹਾਂ ਦੱਸਿਆ ਕਿ ਡਿਜੀਟਲ ਪੱਤਰਕਾਰਾਂ ਅਤੇ ਪਲੇਟਫ਼ਾਰਮਾਂ ਨੂੰ ਕਾਪੀ-ਰਾਈਟ ਸਟ੍ਰਾਈਕ, ਕਾਨੂੰਨੀ ਮਾਮਲੇ ਅਤੇ ਸਮਗਰੀ ਹਟਾਉਣ ਦੇ ਜ਼ਰੀਏ, ਸੰਗਠਿਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਸਾਡਾ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਜਸ ਗਰੇਵਾਲ, ਮਨਦੀਪ ਮੱਕੜ, ਬਖਸ਼ੀਸ਼ ਆਜ਼ਾਦ, ਸੰਦੀਪ ਲਾਧੁਕਾ, ਮੋਹਨ ਸਿੰਘ ਔਲਖ, ਵਿਕਾਸ ਤੋਂ ਇਲਾਵਾ ਪ੍ਰੈੱਸ ਕਲੱਬ ਚੰਡੀਗੜ੍ਹ ਦੇ ਪ੍ਰਧਾਨ ਸੌਰਭ ਦੁੱਗਲ, ਪਰੰਜਾਏ ਠਾਕੁਰਤਾ, ਸ਼ਿਵ ਇੰਦਰ ਸਿੰਘ ਤੇ ਸਰਵੇਸ਼ ਵੀ ਮੌਜੂਦ ਸਨ ¢

Ad Position 22
No active advertisement
ਪਿਛਲੀ ਖ਼ਬਰ ਮਮਤਾ ਬੈਨਰਜੀ ਵਲੋਂ ਦੱਖਣੀ ਕੋਲਕਾਤਾ 'ਚ ਰੋਡ ਸ਼ੋਅ ਦੇ ਨਾਲ ਚੋਣ ਪ੍ਰਚਾਰ ਖ਼ਤਮ <br/> ਅਗਲੀ ਖ਼ਬਰ ਰਾਸ਼ਟਰੀ ਬਾਲ ਪੁਰਸਕਾਰਾਂ ਲਈ ਨਾਮਜ਼ਦਗੀਆਂ ਦਾ ਅਮਲ ਸ਼ੁਰੂ
Ad Position 24