ਕੋਲਕਾਤਾ, 27 ਅਪ੍ਰੈਲ (ਪੀ.ਟੀ.ਆਈ.)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਦੁਪਹਿਰ ਨੂੰ ਦੱਖਣੀ ਕੋਲਕਾਤਾ ਵਿਚ 6 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ¢ ਇਹ ਰੋਡ ਸ਼ੋਅ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਲਈ ਪ੍ਰਚਾਰ ਦਾ ਆਖਰੀ ਪੜਾਅ ਸੀ¢ ਟੀ.ਐੱਮ.ਸੀ. ਮੁਖੀ ਦੇ ਨਾਲ ਪਾਰਟੀ ਦੀ ਰਾਜ ਸਭਾ ਸੰਸਦ ਮੈਂਬਰ ਸਾਗਰਿਕਾ ਘੋਸ਼ ਅਤੇ ਟਾਲੀਗੰਜ ਅਤੇ ਰਾਸ਼ਬਿਹਾਰੀ ਉਮੀਦਵਾਰ ਅਰੂਪ ਵਿਸ਼ਵਾਸ ਅਤੇ ਦੇਬਾਸ਼ੀਸ਼ ਕੁਮਾਰ ਵੀ ਸਨ¢ਸੜਕਾਂ ਦੇ ਕਿਨਾਰਿਆਂ, ਛੱਤਾਂ ਅਤੇ ਬਾਲਕੋਨੀਆਂ 'ਤੇ ਉਡੀਕ ਕਰ ਰਹੇ ਲੋਕਾਂ ਨੇ ਬੈਨਰਜੀ ਦਾ ਸਵਾਗਤ ਕੀਤਾ¢ ਮੁੱਖ ਮੰਤਰੀ ਭਵਾਨੀਪੁਰ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੀ ਹੈ¢ ਇਥੇ, ਉਸਦਾ ਸਾਹਮਣਾ ਭਾਜਪਾ ਦੇ ਆਪਣੇ ਕੱਟੜ ਵਿਰੋਧੀ ਸ਼ੁਭੇਂਾਦੂ ਅਧਿਕਾਰੀ ਨਾਲ ਹੈ, ਜਿਨ੍ਹਾਂ ਨੇ 2021 ਦੀਆਂ ਚੋਣਾਂ ਵਿੱਚ ਨੰਦੀਗ੍ਰਾਮ ਵਿੱਚ ਉਨ੍ਹਾਂ ਨੂੰ ਹਰਾਇਆ ਸੀ¢ਬੈਨਰਜੀ ਬਾਅਦ ਵਿੱਚ ਉਪ-ਚੋਣ ਵਿੱਚ ਭਵਾਨੀਪੁਰ ਤੋਂ ਚੁਣੀ ਗਈ ਸੀ¢ਰੋਡ ਸ਼ੋਅ ਜਾਦਵਪੁਰ ਖੇਤਰ ਦੇ ਸੁਕਾਂਤ ਸੇਤੂ ਤੋਂ ਸ਼ੁਰੂ ਹੋਇਆ ਅਤੇ ਗੋਪਾਲਨਗਰ ਚÏਰਾਹੇ 'ਤੇ ਖ਼ਤਮ ਹੋਇਆ |
ਮਮਤਾ ਬੈਨਰਜੀ ਵਲੋਂ ਦੱਖਣੀ ਕੋਲਕਾਤਾ 'ਚ ਰੋਡ ਸ਼ੋਅ ਦੇ ਨਾਲ ਚੋਣ ਪ੍ਰਚਾਰ ਖ਼ਤਮ <br/>
ਅਜੀਤ ਡੈਸਕ
28-04-2026