05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਬੰਗਾਲ ਦੇ ਲੋਕਾਂ ਦਾ ਰੁਖ ਦੱਸਦਾ ਹੈ ਕਿ ਚੋਣਾਂ 'ਚ ਭਾਜਪਾ ਦੀ ਜਿੱਤ ਹੋਵੇਗੀ- ਮੋਦੀ <br/>

Ad Position 21
No active advertisement
ਅਜੀਤ ਡੈਸਕ 28-04-2026

ਕੋਲਕਾਤਾ, 27 ਅਪ੍ਰੈਲ (ਏਜੰਸੀ)-ਵਿਧਾਨ ਸਭਾ ਚੋਣਾਂ ਦੇ ਦੂਸਰੇ ਤੇ ਆਖ਼ਰੀ ਪੜਾਅ ਦੇ ਪ੍ਰਚਾਰ ਦੇ ਆਖ਼ਰੀ ਦਿਨ ਉਤਰੀ 24 ਪਰਗਨਾ ਜ਼ਿਲ੍ਹੇ ਦੇ ਬੈਰਕਪੁਰ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰਾ ਭਰੋਸਾ ਜਤਾਇਆ ਕਿ ਪੱਛਮੀ ਬੰਗਾਲ 'ਚ ਅਗਲੀ ਸਰਕਾਰ ਭਾਜਪਾ ਹੀ ਬਣਾਏਗੀ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 4 ਮਈ ਦੇ ਬਾਅਦ ਉਹ ਸਹੁੰ ਚੁੱਕ ਸਮਾਗਮ ਲਈ ਸੂਬੇ 'ਚ ਵਾਪਸ ਆਉਣਗੇ | ਪ੍ਰਧਾਨ ਮੰਤਰੀ ਨੇ ਤਿ੍ਣਮੂਲ ਕਾਂਗਰਸ 'ਤੇ 'ਸਿੰਡੀਕੇਟ ਰਾਜ', ਰਾਜਨੀਤਕ ਹਿੰਸਾ, ਘੁਸਪੈਠ ਤੇ ਆਰਥਿਕ ਗਿਰਾਵਟ ਦਾ ਦੋਸ਼ ਲਗਾਇਆ | ਉਨ੍ਹਾਂ ਕਿਹਾ ਕਿ ਮੈਂ ਪੱਛਮੀ ਬੰਗਾਲ 'ਚ ਜਿਥੇ ਵੀ ਗਿਆ ਹਾਂ, ਲੋਕਾਂ ਦਾ ਮਿਜਾਜ਼ ਵੇਖਿਆ ਹੈ ਤੇ ਪੱਕਾ ਯਕੀਨ ਹੈ ਕਿ 4 ਮਈ ਦੇ ਬਾਅਦ ਭਾਜਪਾ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਣ ਲਈ ਮੈਨੂੰ ਵਾਪਸ ਆਉਣਾ ਹੋਵੇਗਾ | ਉਨ੍ਹਾਂ ਦੀ ਇਸ ਗੱਲ 'ਤੇ ਲੋਕਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ | ਬੈਰਕਪੁਰ ਦੇ ਇਤਿਹਾਸਕ ਮਹੱਤਵ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਖੇਤਰ ਨੇ 1857 ਦੇ ਭਾਰਤ ਦੇ ਪਹਿਲੇ ਸੁਤੰਤਰਤਾ ਸੰਗਰਾਮ 'ਚ ਅਹਿਮ ਭੂਮਿਕਾ ਨਿਭਾਈ ਸੀ ਤੇ ਹੁਣ ਇਹ ਪੱਛਮੀ ਬੰਗਾਲ 'ਚ ਬਦਲਾਅ ਦੀ ਜ਼ਮੀਨ ਤਿਆਰ ਕਰ ਰਿਹਾ ਹੈ | ਗੁਆਂਢੀ ਰਾਜਾਂ 'ਚ ਭਾਜਪਾ ਨੂੰ ਹਾਲ ਹੀ 'ਚ ਮਿਲੀਆਂ ਸਫਲਤਾਵਾਂ ਦਾ ਹਵਾਲਾ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਬਿਹਾਰ ਤੇ ਓਡੀਸ਼ਾ ਦੇ ਬਾਅਦ ਹੁਣ ਪੱਛਮੀ ਬੰਗਾਲ ਦੀ ਵਾਰੀ ਹੈ, ਜਿਥੇ 'ਕਮਲ ਫੁੱਲ' ਖਿੜੇਗਾ |

Ad Position 22
No active advertisement
ਪਿਛਲੀ ਖ਼ਬਰ ਚੋਣਾਂ ਤੋਂ ਬਾਅਦ ਵੀ ਕੇਂਦਰੀ ਬਲ 60 ਦਿਨ ਹੋਰ ਬੰਗਾਲ ਵਿਚ ਰਹਿਣਗੇ-ਅਮਿਤ ਸ਼ਾਹ <br/> ਅਗਲੀ ਖ਼ਬਰ ਮਮਤਾ ਬੈਨਰਜੀ ਵਲੋਂ ਦੱਖਣੀ ਕੋਲਕਾਤਾ 'ਚ ਰੋਡ ਸ਼ੋਅ ਦੇ ਨਾਲ ਚੋਣ ਪ੍ਰਚਾਰ ਖ਼ਤਮ <br/>
Ad Position 24