05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਚੋਣਾਂ ਤੋਂ ਬਾਅਦ ਵੀ ਕੇਂਦਰੀ ਬਲ 60 ਦਿਨ ਹੋਰ ਬੰਗਾਲ ਵਿਚ ਰਹਿਣਗੇ-ਅਮਿਤ ਸ਼ਾਹ <br/>

Ad Position 21
No active advertisement
ਅਜੀਤ ਡੈਸਕ 28-04-2026
ਕੋਲਕਾਤਾ, 27 ਅਪ੍ਰੈਲ (ਪੀ.ਟੀ.ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਕੇਂਦਰੀ ਬਲ ਘੱਟੋ-ਘੱਟ 60 ਦਿਨ ਹੋਰ ਪੱਛਮੀ ਬੰਗਾਲ ਵਿੱਚ ਤਾਇਨਾਤ ਰਹਿਣਗੇ | ਅਮਿਤ ਸ਼ਾਹ ਬੇਹਾਲਾ ਵਿੱਚ ਇੱਕ ਰੋਡ ਸ਼ੋਅ ਦੀ ਅਗਵਾਈ ਕਰਨ ਤੋਂ ਬਾਅਦ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ 29 ਅਪ੍ਰੈਲ ਨੂੰ ਵੋਟਿੰਗ ਦਾ ਦੂਜਾ ਅਤੇ ਆਖਰੀ ਪੜਾਅ ਹੋਵੇਗਾ¢ 294 ਮੈਂਬਰੀ ਪੱਛਮੀ ਬੰਗਾਲ ਵਿਧਾਨ ਸਭਾ ਲਈ ਚੋਣਾਂ ਦਾ ਪਹਿਲਾ ਪੜਾਅ 23 ਅਪ੍ਰੈਲ ਨੂੰ ਹੋਇਆ ਸੀ¢ ਵੋਟਾਂ ਦੀ ਗਿਣਤੀ 4 ਮਈ ਨੂੰ ਹੋਵੇਗੀ¢ ਇਸ ਮੌਕੇ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ 29 ਤਰੀਕ ਨੂੰ ਬਿਨ੍ਹਾਂ ਕਿਸੇ ਡਰ ਦੇ ਵੋਟ ਪਾਓ, ਗੁੰਡਿਆਂ ਦੀ ਚਿੰਤਾ ਨਾ ਕਰੋ¢ ਚੋਣ ਕਮਿਸ਼ਨ ਨੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਹਨ ਅਤੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਜੇਕਰ ਭਾਜਪਾ ਸੱਤਾ ਵਿਚ ਆਉਂਦੀ ਹੈ, ਤਾਂ ਵੀ ਕੇਂਦਰੀ ਬਲ ਇਥੇ 60 ਦਿਨਾਂ ਲਈ ਰਹਿਣਗੇ¢ ਇਹ ਰੋਡ ਸ਼ੋਅ ਬੇਹਾਲਾ ਪੂਰਬ ਅਤੇ ਬੇਹਾਲਾ ਪੱਛਮੀ ਤੋਂ ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿੱਚ ਪ੍ਰਚਾਰ ਦੇ ਆਖ਼ਰੀ ਦਿਨ ਕੀਤਾ ਗਿਆ | ਬਾਅਦ ਵਿਚ ਅਮਿਤ ਸ਼ਾਹ ਨੇ ਹੁਗਲੀ ਜ਼ਿਲ੍ਹੇ ਦੇ ਚੰਦਨਨਗਰ ਵਿਚ ਇੱਕ ਹੋਰ ਰੋਡ ਸ਼ੋਅ ਵਿੱਚ ਹਿੱਸਾ ਲਿਆ¢ ਇਸ ਮੌਕੇ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਹੱਕ ਵਿਚ ਇੱਕ ਤੇਜ਼ ਲਹਿਰ ਹੈ ਅਤੇ ਇੱਕ ਵਾਰ ਜਦੋਂ ਇਹ ਸੱਤਾ ਵਿੱਚ ਆ ਜਾਂਦੀ ਹੈ, ਤਾਂ ਇਹ ਸਾਰੇ ਘੁਸਪੈਠੀਆਂ ਨੂੰ ਬਾਹਰ ਕੱਢ ਦੇਵੇਗੀ¢ ਉਨ੍ਹਾਂ ਨੇ ਟੀ.ਐੱਮ.ਸੀ. ਸਰਕਾਰ 'ਤੇ ਸਮਾਜ ਭਲਾਈ ਯੋਜਨਾਵਾਂ ਵਿਚ ਵੱਡੇ ਪੱਧਰ 'ਤੇ ਭਿ੍ਸ਼ਟਾਚਾਰ ਦਾ ਦੋਸ਼ ਵੀ ਲਗਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਇਸ ਵਿਚ ਸ਼ਾਮਿਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ¢ ਅਮਿਤਸ਼ਾਹ ਨੇ ਕਿਹਾ ਕਿ ਪੱਛਮੀ ਬੰਗਾਲ ਨੂੰ 'ਸੋਨਾਰ ਬੰਗਲਾ (ਸੁਨਹਿਰੀ ਬੰਗਾਲ)' ਵਿੱਚ ਬਦਲਣ ਲਈ ਭਾਜਪਾ ਨੂੰ ਸੱਤਾ ਵਿੱਚ ਲਿਆਉਣਾ ਜ਼ਰੂਰੀ ਹੈ¢

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਅਗਲੀ ਖ਼ਬਰ ਬੰਗਾਲ ਦੇ ਲੋਕਾਂ ਦਾ ਰੁਖ ਦੱਸਦਾ ਹੈ ਕਿ ਚੋਣਾਂ 'ਚ ਭਾਜਪਾ ਦੀ ਜਿੱਤ ਹੋਵੇਗੀ- ਮੋਦੀ <br/>
Ad Position 24