16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬੈਂਕ ਧੋਖਾਧੜੀ 'ਚ ਲੋੜੀਂਦਾ ਭਗੌੜਾ ਯੂ.ਏ.ਈ. ਤੋਂ ਲਿਆਂਦਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਨਵੀਂ ਦਿੱਲੀ, 2 ਮਈ (ਜਗਤਾਰ ਸਿੰਘ)-ਸੀ.ਬੀ.ਆਈ. ਨੇ 2,672 ਕਰੋੜ ਰੁਪਏ ਦੀ ਬੈਂਕਿੰਗ ਧੋਖਾਧੜੀ ਦੇ ਮਾਮਲੇ ਵਿਚ ਲੋੜੀਂਦੇ ਭਗੌੜੇ ਕਮਲੇਸ਼ ਪਾਰੇਖ ਦੀ ਸੰਯੁਕਤ ਅਰਬ ਅਮੀਰਾਤ ਤੋਂ ਸਫਲਤਾਪੂਰਵਕ ਹਵਾਲਗੀ ਕਰ ਲਈ ਹੈ ¢ ਦਰਅਸਲ ਸੀ.ਬੀ.ਆਈ. ਨੇ ਇਕ ਵੱਡੇ ਬੈਂਕਿੰਗ ਅਤੇ ਵਿੱਤੀ ਧੋਖਾਧੜੀ ਦੇ ਮਾਮਲੇ ਵਿਚ ਮਹੱਤਵਪੂਰਨ ਸਫ਼ਲਤਾ ਹਾਸਿਲ ਕੀਤੀ ਹੈ ¢ ਲੰਬੇ ਸਮੇਂ ਤੋਂ ਭਗੌੜੇ ਦੋਸ਼ੀ ਕਮਲੇਸ਼ ਪਾਰੇਖ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਤੋਂ ਭਾਰਤ ਹਵਾਲੇ ਕਰ ਦਿੱਤਾ ਗਿਆ ¢ ਪਾਰੇਖ ਨੂੰ 1 ਮਈ ਨੂੰ ਭਾਰਤ ਲਿਆਂਦਾ ਗਿਆ ਸੀ ਅਤੇ ਦਿੱਲੀ ਪਹੁੰਚਣ 'ਤੇ ਸੀ.ਬੀ.ਆਈ. ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ¢ ਇਹ ਕਾਰਵਾਈ ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੇ ਤਾਲਮੇਲ ਨਾਲ ਕੀਤੀ ਗਈ ਸੀ ¢ ਪਾਰੇਖ ਵਿਰੁੱਧ ਇਕ ਇੰਟਰਪੋਲ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਦੇ ਆਧਾਰ 'ਤੇ ਉਸ ਨੂੰ ਯੂ.ਏ.ਈ. ਵਿਚ ਟਰੈਕ ਕੀਤਾ ਗਿਆ ਅਤੇ ਹਿਰਾਸਤ ਵਿਚ ਲਿਆ ਗਿਆ ¢ ਭਾਰਤ ਦੀ ਰਸਮੀ ਬੇਨਤੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ ਉਸ ਨੂੰ ਭਾਰਤੀ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ ¢ ਜਾਂਚ ਏਜੰਸੀਆਂ ਅਨੁਸਾਰ ਕਮਲੇਸ਼ ਪਾਰੇਖ 'ਤੇ ਵੱਡੇ ਪੱਧਰ 'ਤੇ ਬੈਂਕਿੰਗ ਅਤੇ ਵਿੱਤੀ ਧੋਖਾਧੜੀ ਦਾ ਦੋਸ਼ ਹੈ ¢ ਇਸ ਘੁਟਾਲੇ ਦੇ ਨਤੀਜੇ ਵਜੋਂ ਦੇਸ਼ ਦੇ ਬੈਂਕਾਂ ਦੇ ਇਕ ਸਮੂਹ ਨੂੰ ਕਾਫ਼ੀ ਨੁਕਸਾਨ ਹੋਇਆ, ਜਿਸ ਦੀ ਅਗਵਾਈ ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ.) ਕਰ ਰਿਹਾ ਸੀ ¢ ਇਸ ਮਾਮਲੇ ਵਿਚ ਸੈਂਕੜੇ ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਗਈ ਸੀ ¢

Ad Position 22
No active advertisement
ਪਿਛਲੀ ਖ਼ਬਰ ਦੇਸ਼ ਭਰ 'ਚ ਕਰੋੜਾਂ ਮੋਬਾਈਲ ਫ਼ੋਨਾਂ 'ਤੇ ਇਕੋ ਸਮੇਂ ਆਇਆ ਚਿਤਾਵਨੀ ਸੁਨੇਹਾ <br/> ਅਗਲੀ ਖ਼ਬਰ ਅਲ ਫਲਾਹ 'ਵਰਸਿਟੀ ਗਰੁੱਪ ਦੇ ਚੇਅਰਮੈਨ ਨੂੰ ਜ਼ਮਾਨਤ ਦੇਣ ਤੋਂ ਇਨਕਾਰ <br/>
Ad Position 24