ਪੁਣੇ, 2 ਮਈ (ਪੀ.ਟੀ.ਆਈ.)-ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ | ਇੱਥੇ ਇਕ 65 ਸਾਲਾ ਵਿਅਕਤੀ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਜਦੋਂ ਉਸਨੇ ਇਕ 4 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ | ਇਸ ਤੋਂ ਬਾਅਦ ਉਸ ਨੇ ਬੱਚੀ ਦੀ ਲਾਸ਼ ਨੂੰ ਗੋਹੇ ਦੇ ਢੇਰ ਹੇਠ ਲੁਕਾ ਦਿੱਤਾ | ਇਸ ਘਟਨਾ ਤੋਂ ਬਾਅਦ ਪੂਰੇ ਖੇਤਰ ਵਿਚ ਗੁੱਸੇ ਦਾ ਮਾਹÏਲ ਹੈ ਅਤੇ ਲੋਕ ਦੋਸ਼ੀ ਨੂੰ ਮਯਤ ਦੀ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ¢ ਇਹ ਮਾਮਲਾ ਪੁਣੇ ਦੇ ਭੋਰ ਤਾਲੁਕਾ ਦੇ ਨਸਰਾਪੁਰ ਪਿੰਡ ਦਾ ਹੈ | ਉਕਤ ਮੁਲਜ਼ਮ ਨੇ ਮਾਸੂਮ ਬੱਚੀ ਜੋ ਉਸ ਦੇ ਘਰ ਦੇ ਬਾਹਰ ਖੇਡ ਰਹੀ ਸੀ ਨੂੰ ਪਸ਼ੂਆਂ ਦੇ ਵਾੜੇ ਵਿਚ ਲੈ ਗਿਆ ਅਤੇ ਉੱਥੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਡਰ ਦੇ ਮਾਰੇ ਨੇ ਬੱਚੀ ਦੀ ਪਛਾਣ ਲੁਕਾਉਣ ਲਈ ਉਸ ਦੀ ਪੱਥਰ ਮਾਰ-ਮਾਰ ਕੇ ਹੱਤਿਆ ਕਰ ਦਿੱਤੀ | ਬੱਚੀ ਦੀ ਲਾਸ਼ ਨੂੰ ਗੋਹੇ ਦੇ ਢੇਰ ਹੇਠ ਲੁਕਾ ਦਿੱਤਾ | ਇਸ ਘਟਨਾ ਦਾ ਖ਼ਲਾਸਾ ਉਸ ਸਮੇਂ ਹੋਇਆ ਜਦੋਂ ਸਥਾਨਕ ਲੋਕਾਂ ਵਲੋਂ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਗਈ | ਜਿਸ 'ਚ ਮੁਲਜ਼ਮ ਬੱਚੀ ਨੂੰ ਵਾੜੇ ਵਾਲੇ ਪਾਸੇ ਲਿਜਾ ਰਿਹਾ ਸੀ | ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |