16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪਾਕਿ ਦੇ ਸਭ ਤੋਂ ਵੱਡੇ ਪ੍ਰਾਜੈਕਟ ਸੀ. ਪੀ. ਈ. ਸੀ. ਨੂੰ ਲੱਗਾ ਝਟਕਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਅੰਮਿ੍ਤਸਰ, 2 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਭ ਤੋਂ ਵੱਡੇ ਪ੍ਰਾਜੈਕਟ ਚੀਨ ਪਾਕਿਸਤਾਨ ਆਰਥਿਕ ਗਲਿਆਰਾ (ਸੀ. ਪੀ. ਈ. ਸੀ.) ਨੂੰ ਵੱਡਾ ਝਟਕਾ ਲੱਗਾ ਹੈ | ਗਵਾਦਰ ਬੰਦਰਗਾਹ ਈਕੋਸਿਸਟਮ ਨਾਲ ਜੁੜੀ ਚੀਨੀ ਕੰਪਨੀ ਹੇਂਗੇਂਗ ਗਰੁੱਪ ਨੇ ਅਚਾਨਕ ਪਾਕਿ ਅਤੇ ਚੀਨ ਦੋਵੇਂ ਮੁਲਕਾਂ 'ਚ ਆਪਣੀਆਂ ਫ਼ੈਕਟਰੀਆਂ ਬੰਦ ਕਰਨ ਦਾ ਐਲਾਨ ਕੀਤਾ ਹੈ | ਕੰਪਨੀ ਵਲੋਂ ਲੰਘੇ ਦਿਨ 1 ਮਈ ਤੋਂ ਪ੍ਰਭਾਵੀ ਸੰਚਾਲਨ ਮੁਅੱਤਲ ਕਰ ਦਿੱਤੇ ਗਏ ਹਨ | ਕੰਪਨੀ ਨੇ ਕਿਹਾ ਕਿ ਇਹ ਫ਼ੈਸਲਾ ਸਿਸਟਮ 'ਚ ਅਨਿਸ਼ਚਿਤਤਾ ਅਤੇ ਲਗਾਤਾਰ ਆਉਣ ਵਾਲੀਆਂ ਸਮੱਸਿਆਵਾਂ ਕਾਰਨ ਲਿਆ ਗਿਆ | ਦੱਸਣਯੋਗ ਹੈ ਕਿ ਗਵਾਦਰ ਬੰਦਰਗਾਹ ਨੂੰ ਚੀਨ ਅਤੇ ਪਾਕਿਸਤਾਨ ਸਾਂਝੇ ਤੌਰ 'ਤੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਤਹਿਤ ਇਕ ਪ੍ਰਮੁੱਖ ਵਪਾਰਕ ਕੇਂਦਰ ਵਜੋਂ ਵਿਕਸਿਤ ਕਰ ਰਹੇ ਸਨ | ਹੇਂਗੇਂਗ ਗਰੁੱਪ ਵਲੋਂ ਜਾਰੀ ਬਿਆਨ ਅਨੁਸਾਰ ਕੰਪਨੀ ਨੇ ਚੀਨੀ ਕਸਟਮ ਨਿਯਮਾਂ ਤੋਂ ਲੈ ਕੇ ਕੌਮਾਂਤਰੀ ਐੱਚ. ਏ. ਸੀ. ਸੀ. ਪੀ. ਭੋਜਨ ਸੁਰੱਖਿਆ ਮਾਪਦੰਡਾਂ ਤੱਕ ਸਾਰੇ ਜ਼ਰੂਰੀ ਨਿਯਮਾਂ ਦੀ ਪਾਲਣਾ ਕੀਤੀ | ਇਸ ਦੇ ਬਾਵਜੂਦ ਕੰਪਨੀ ਦੇ ਉਤਪਾਦਾਂ ਲਈ ਨਿਰਯਾਤ ਪ੍ਰਵਾਨਗੀ ਰੁਕ ਗਈ | ਇਹ ਦੇਰੀ ਕੰਪਨੀ ਲਈ ਸਭ ਤੋਂ ਵੱਡਾ ਝਟਕਾ ਸਾਬਤ ਹੋਈ | ਤਿੰਨ ਮਹੀਨਿਆਂ ਦੀ ਉਡੀਕ ਦੇ ਨਤੀਜੇ ਵਜੋਂ ਕੰਪਨੀ ਨੂੰ ਕਾਫ਼ੀ ਨੁਕਸਾਨ ਹੋਇਆ, ਜਿਸ 'ਚ ਕਰਮਚਾਰੀਆਂ ਦੀਆਂ ਤਨਖ਼ਾਹਾਂ, ਬਿਜਲੀ ਦੇ ਬਿੱਲ, ਇਕਰਾਰਨਾਮੇ ਦੇ ਜੁਰਮਾਨੇ ਅਤੇ ਬੰਦਰਗਾਹ-ਦੇਰੀ ਨਾਲ ਹੋਣ ਵਾਲੇ ਕਾਰਗੋ ਚਾਰਜ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਪੁਣੇ 'ਚ 4 ਸਾਲਾ ਬੱਚੀ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ ਅਗਲੀ ਖ਼ਬਰ ਪ੍ਰਸਾਰ ਭਾਰਤੀ ਦੇ ਚੇਅਰਮੈਨ ਬਣੇ ਉੱਘੇ ਗੀਤਕਾਰ ਪ੍ਰਸੂਨ ਜੋਸ਼ੀ <br/>
Ad Position 24