16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪ੍ਰਸਾਰ ਭਾਰਤੀ ਦੇ ਚੇਅਰਮੈਨ ਬਣੇ ਉੱਘੇ ਗੀਤਕਾਰ ਪ੍ਰਸੂਨ ਜੋਸ਼ੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਨਵੀਂ ਦਿੱਲੀ, 2 ਮਈ (ਏਜੰਸੀ)-ਪ੍ਰਸਿੱਧ ਗੀਤਕਾਰ ਤੇ ਲੇਖਕ ਪ੍ਰਸੂਨ ਜੋਸ਼ੀ ਨੂੰ ਪ੍ਰਸਾਰ ਭਾਰਤੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਕ ਅਧਿਕਾਰਤ ਬਿਆਨ ਅਨੁਸਾਰ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਜੋਸ਼ੀ ਨੂੰ ਮੁੱਖ ਅਹੁਦੇ 'ਤੇ ਨਿਯੁਕਤ ਕੀਤਾ ਹੈ | ਬਿਆਨ 'ਚ ਕਿਹਾ ਗਿਆ ਹੈ ਕਿ ਜੋਸ਼ੀ ਇਕ ਵਿਸ਼ੇਸ਼ ਰਚਨਾਤਮਿਕ ਪੇਸ਼ੇਵਰ ਹਨ, ਜਿਨ੍ਹਾਂ ਸਾਹਿਤ, ਇਸ਼ਤਿਹਾਰਬਾਜ਼ੀ, ਸਿਨੇਮਾ ਅਤੇ ਜਨਤਕ ਸੰਚਾਰ 'ਚ ਵਿਆਪਕ ਯੋਗਦਾਨ ਪਾਇਆ | ਉਹ ਆਪਣੀ ਪ੍ਰਭਾਵਸ਼ਾਲੀ ਲਿਖਣ ਸ਼ੈਲੀ ਅਤੇ ਡੂੰਘੀ ਸੱਭਿਆਚਾਰਕ ਸਮਝ ਲਈ ਜਾਣੇ ਜਾਂਦੇ ਹਨ | ਉਨ੍ਹਾਂ ਨੇ ਸਮਕਾਲੀ ਭਾਰਤੀ ਮੀਡੀਆ ਬਿਰਤਾਂਤਾਂ ਨੂੰ ਆਕਾਰ ਦੇਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ | ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਪ੍ਰਸੂਨ ਜੋਸ਼ੀ ਨੂੰ ਪ੍ਰਸਾਰ ਭਾਰਤੀ ਬੋਰਡ ਦੇ ਚੇਅਰਮੈਨ ਵਜੋਂ ਨਿਯੁਕਤੀ 'ਤੇ ਮੇਰੇ ਵਲੋਂ ਵਧਾਈਆਂ | ਵੈਸ਼ਨਵ ਨੇ ਕਿਹਾ ਕਿ ਪ੍ਰਸੂਨ ਜੋਸ਼ੀ ਵਿਲੱਖਣ ਰਚਨਾਤਮਿਕ ਪ੍ਰਤਿਭਾ ਦੇ ਧਨੀ ਹਨ | ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਪ੍ਰਸਾਰ ਭਾਰਤੀ ਨੂੰ ਨਵੀਂ ਊਰਜਾ, ਡੂੰਘੇ ਉਦੇਸ਼ ਅਤੇ ਨਵੀਂ ਰਚਨਾਤਮਿਕ ਆਵਾਜ਼ ਮਿਲੇਗੀ | ਇਸ ਨਿਯੁਕਤੀ ਤੋਂ ਪਹਿਲਾਂ ਜੋਸ਼ੀ ਅਗਸਤ 2017 ਤੋਂ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (ਸੀ.ਬੀ.ਐਫ਼.ਸੀ.), ਮੁੰਬਈ ਦੇ ਚੇਅਰਮੈਨ ਵਜੋਂ ਸੇਵਾ ਨਿਭਾ ਚੁੱਕੇ ਹਨ |

Ad Position 22
No active advertisement
ਪਿਛਲੀ ਖ਼ਬਰ ਪਾਕਿ ਦੇ ਸਭ ਤੋਂ ਵੱਡੇ ਪ੍ਰਾਜੈਕਟ ਸੀ. ਪੀ. ਈ. ਸੀ. ਨੂੰ ਲੱਗਾ ਝਟਕਾ <br/> ਅਗਲੀ ਖ਼ਬਰ ਦੇਸ਼ ਭਰ 'ਚ ਕਰੋੜਾਂ ਮੋਬਾਈਲ ਫ਼ੋਨਾਂ 'ਤੇ ਇਕੋ ਸਮੇਂ ਆਇਆ ਚਿਤਾਵਨੀ ਸੁਨੇਹਾ <br/>
Ad Position 24