21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਕੈਨੇਡਾ 'ਚ ਵਿਦੇਸ਼ੀਆਂ ਲਈ ਵੀਜ਼ਾ ਮੁੜ ਬਹਾਲ ਕਰਨ ਦਾ ਮੌਕਾ

Ad Position 21
No active advertisement
ਅਜੀਤ ਡੈਸਕ 07-05-2026
ਟੋਰਾਂਟੋ, 6 ਮਈ (ਸਤਪਾਲ ਸਿੰਘ ਜÏਹਲ)-ਕੈਨੇਡਾ ਸਰਕਾਰ ਵਲੋਂ ਦੇਸ਼ ਵਿਚ ਪੁੱਜੇ ਉਨ੍ਹਾਂ ਵਿਦੇਸ਼ੀਆਂ ਨੂੰ ਆਪਣਾ ਵੀਜ਼ਾ ਦਰਜਾ ਮੁੜ ਬਹਾਲ ਕਰਵਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਦੇ ਆਰਜ਼ੀ ਪਰਮਿਟ (ਸਟੱਡੀ, ਵਰਕ) ਦੀ ਤਰੀਕ ਖ਼ਤਮ ਹੋ ਚੁੱਕੀ ਹੈ | ਅਜਿਹੀ ਸਥਿਤੀ ਵਿਚ ਰਹਿ ਰਹੇ ਲੋਕ ਆਪਣਾ ਦਰਜਾ ਵਿਜ਼ਟਰ ਵੀਜ਼ਾ ਦੇ ਤÏਰ 'ਤੇ ਬਹਾਲ ਕਰਵਾ ਸਕਦੇ ਹਨ | ਇਸ ਮੌਕੇ ਦਾ ਫ਼ਾਇਦਾ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਹੋ ਸਕਦਾ ਹੈ, ਜਿਨ੍ਹਾਂ ਦੇ ਆਰਜ਼ੀ ਪਰਮਿਟ ਦੀ ਤਰੀਕ ਖ਼ਤਮ ਹੋਏ ਨੂੰ ਅਜੇ 3 ਮਹੀਨੇ ਨਾ ਹੋਏ ਹੋਣ | ਇਸ ਵਾਸਤੇ ਇਮੀਗ੍ਰੇਸ਼ਨ ਵਿਭਾਗ ਦੀ ਵੈੱਬਸਾਈਟ ਰਾਹੀਂ ਆਨਲਾਈਨ ਅਰਜ਼ੀ ਦੇਣਾ ਸੰਭਵ ਹੈ ਪਰ ਨਵੇਂ ਵੀਜ਼ਾ ਦਰਜੇ ਦਾ ਅਧਿਕਾਰੀਆਂ ਵਲੋਂ ਫ਼ੈਸਲਾ ਹੋਣ ਤੱਕ ਕੈਨੇਡਾ ਵਿਚ ਕੰਮ ਕਰਨ ਜਾਂ ਪੜ੍ਹਾਈ ਕਰਨ ਦੀ ਖੁੱਲ੍ਹ ਨਹੀਂ ਮਿਲੇਗੀ | ਆਪਣਾ ਵੀਜ਼ਾ ਦਰਜਾ ਬਹਾਲ ਕਰਵਾ ਕੇ ਲੋਕਾਂ ਨੂੰ 6 ਕੁ ਮਹੀਨਿਆਂ ਲਈ ਕੈਨੇਡਾ ਵਿਚ ਰਹਿੰਦੇ ਹੋਏ ਪੱਕੇ ਹੋਣ ਦੀਆਂ ਆਪਣੀਆਂ ਸੰਭਾਵਨਾਵਾਂ ਜਾਨਣ ਦਾ ਮੌਕਾ ਮਿਲ ਸਕਦਾ ਹੈ | ਕੈਨੇਡਾ ਵਿਚ ਬਣੇ ਹੋਏ ਸਮਾਜਿਕ, ਆਰਥਿਕ, ਮਹਿੰਗਾਈ, ਤੇ ਰੁਜ਼ਗਾਰ ਦੀਆਂ ਤੰਗੀਆਂ ਦੇ ਹਾਲਾਤਾਂ ਮੁਤਾਬਿਕ ਵਿਦੇਸ਼ਾਂ ਤੋਂ ਆਏ ਹੋਏ ਆਰਜ਼ੀ ਠਾਹਰ ਵਾਲੇ ਲੋਕ ਆਪ ਹੀ ਮੁਲਕ ਛੱਡ ਕੇ ਆਪਣੇ ਵਤਨਾਂ ਨੂੰ ਪਰਤ ਰਹੇ ਹਨ ਜਾਂ ਜਾਅਲੀ ਤੌਰ 'ਤੇ ਰਹਿ ਰਹੇ ਲੋਕਾਂ ਨੂੰ ਦੇਸ਼ ਵਿੱਚੋਂ ਕੱਢੇ ਜਾਣ ਦਾ ਸਿਲਸਿਲਾ ਤੇਜ਼ ਹੋਇਆ ਹੈ | ਇਹ ਵੀ ਕਿ ਵਿਦੇਸ਼ਾਂ ਤੋਂ ਕੈਨੇਡਾ ਵਿਚ ਜਾਣ ਦੀ ਤਾਂਘ ਵੀ ਬਹੁਤ ਹੱਦ ਤੱਕ ਘੱਟ ਹੋ ਜਾਣ ਬਾਰੇ ਪਤਾ ਲੱਗ ਰਿਹਾ ਹੈ | ਦੇਸ਼ ਦੀ ਸੰਸਦ ਵਿਚ ਵਿਰੋਧੀ ਧਿਰ ਵੀ ਇਸ ਮੁੱਦੇ 'ਤੇ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਆਲੋਚਨਾ ਕੀਤੀ ਜਾਂਦੀ ਰਹਿੰਦੀ ਹੈ | ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਐਵ ਦੇ ਇਕ ਸਵਾਲ ਦੇ ਜਵਾਬ ਵਿਚ ਬੀਤੇ ਦਿਨ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਸੀ ਕਿ ਇਮੀਗ੍ਰੇਸ਼ਨ ਸਿਸਟਮ ਸਰਕਾਰ ਦੇ ਕਾਬੂ ਹੇਠ ਹੈ, ਜਿਸ ਤਹਿਤ ਬੀਤੇ ਸਾਲ ਕੁ ਵਿਚ ਨਵੇਂ ਸਟੱਡੀ ਪਰਮਿਟ ਤੇ ਵਰਕ ਪਰਮਿਟ ਬਹੁਤ ਸੀਮਤ ਗਿਣਤੀ ਵਿਚ ਜਾਰੀ ਕੀਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਬੰਬ ਧਮਾਕਿਆਂ ਪਿੱਛੇ ਭਾਜਪਾ ਦਾ ਹੱਥ-ਮੁੱਖ ਮੰਤਰੀ ਅਗਲੀ ਖ਼ਬਰ ਪੰਜਾਬ ਭਰ 'ਚ ਹਾਈ ਅਲਰਟ
Ad Position 24