21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਮਮਤਾ ਤੇ ਅਭਿਸ਼ੇਕ ਬੈਨਰਜੀ ਦੇ ਘਰ ਤੇ ਦਫ਼ਤਰ ਤੋਂ ਸੁਰੱਖਿਆ ਹਟਾਈ

Ad Position 21
No active advertisement
ਅਜੀਤ ਡੈਸਕ 07-05-2026
ਕੋਲਕਾਤਾ, 6 ਮਈ (ਪੀ. ਟੀ. ਆਈ.)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਉਨ੍ਹਾਂ ਦੇ ਭਤੀਜੇ, ਸੀਨੀਅਰ ਟੀ.ਐਮ.ਸੀ. ਨੇਤਾ ਤੇ ਡਾਇਮੰਡ ਹਾਰਬਰ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਘਰ ਤੇ ਦਫ਼ਤਰ ਦੇ ਬਾਹਰੋਂ ਸੁਰੱਖਿਆ ਛਤਰੀ ਨੂੰ ਹਟਾ ਦਿੱਤਾ ਗਿਆ ਹੈ | ਅਭਿਸ਼ੇਕ ਦੇ ਹਰੀਸ਼ ਮੁਖਰਜੀ ਰੋਡ ਸਥਿਤ ਘਰ ਤੇ ਕੋਲਕਾਤਾ 'ਚ ਕੈਮੈਕ ਸਟਰੀਟ ਸਥਿਤ ਦਫ਼ਤਰ ਦੇ ਬਾਹਰ ਵਾਧੂ ਪੁਲਿਸ ਤਾਇਨਾਤੀ ਤੇ ਖੇਤਰ ਸੁਰੱਖਿਆ ਪ੍ਰਬੰਧ ਸਮੀਖਿਆ ਤੋਂ ਬਾਅਦ ਵਾਪਸ ਲੈ ਲਈ ਗਈ ਹੈ | ਹਾਲਾਂਕਿ ਉਨ੍ਹਾਂ ਦੀ ਮੌਜੂਦਾ ਸੁਰੱਖਿਆ ਸ਼੍ਰੇਣੀ 'ਚ ਕੋਈ ਬਦਲਾਅ ਨਹੀਂ ਆਇਆ ਹੈ | ਉਨ੍ਹਾਂ ਨੂੰ ਜ਼ੈੱਡ-ਸ਼੍ਰੇਣੀ ਦੀ ਪੁਲਿਸ ਸੁਰੱਖਿਆ ਪ੍ਰਾਪਤ ਕਰਨਾ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ 'ਚ ਫ਼ੌਜ ਤੇ ਪੁਲਿਸ ਅਧਿਕਾਰੀਆਂ ਵਲੋਂ ਜਾਂਚ ਜਾਰੀ ਅਗਲੀ ਖ਼ਬਰ ਕਾਨੂੰਨ ਬਣਾਉਣ ਦਾ ਅਧਿਕਾਰ ਸੰਸਦ ਕੋਲ-ਸੁਪਰੀਮ ਕੋਰਟ
Ad Position 24