10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਟਰੰਪ ਵਲੋਂ ਈਰਾਨ ਦਾ 'ਜੰਗਬੰਦੀ ਪ੍ਰਸਤਾਵ' ਪੂਰੀ ਤਰ੍ਹਾਂ ਰੱਦ <br/>

Ad Position 21
No active advertisement
ਅਜੀਤ ਡੈਸਕ 12-05-2026
ਸੁਰਿੰਦਰ ਕੋਛੜ
ਅੰਮਿ੍ਤਸਰ, 11 ਮਈ-ਮੱਧ ਪੂਰਬ 'ਚ ਚੱਲ ਰਹੇ ਤਣਾਅ ਨੂੰ ਲੈ ਕੇ ਪਾਕਿਸਤਾਨ ਦੀਆਂ ਅਮਰੀਕਾ ਅਤੇ ਈਰਾਨ ਵਿਚਕਾਰ ਸੰਭਾਵੀ ਜੰਗਬੰਦੀ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ | ਈਰਾਨ ਨੇ ਪਾਕਿ ਰਾਹੀਂ ਅਮਰੀਕਾ ਨੂੰ ਇਕ ਨਵਾਂ ਜੰਗਬੰਦੀ ਪ੍ਰਸਤਾਵ ਭੇਜਿਆ ਸੀ, ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ | ਹੋਰ ਵੇਰਵੇ ਦਿੱਤੇ ਬਿਨਾਂ ਟਰੰਪ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਤਹਿਰਾਨ ਹੁਣ ਅਮਰੀਕਾ ਨਾਲ ਖੇਡ ਨਹੀਂ ਖੇਡ ਸਕੇਗਾ | ਟਰੰਪ ਦੇ ਇਸ ਤਾਜ਼ਾ ਬਿਆਨ ਨਾਲ ਅਮਰੀਕਾ-ਈਰਾਨ ਜੰਗਬੰਦੀ ਤੋਂ ਬਾਅਦ ਦੋਵਾਂ ਦੇਸ਼ਾਂ ਨੂੰ ਸ਼ਾਂਤੀ ਮੇਜ਼ 'ਤੇ ਲਿਆਉਣ ਲਈ ਆਪਣੀ ਪਿੱਠ ਥਪਥਪਾਉਣ ਵਾਲੇ ਪਾਕਿਸਤਾਨ ਨੂੰ ਇਕ ਵਾਰ ਫਿਰ ਨਿਰਾਸ਼ ਹੋਣਾ ਪਿਆ ਹੈ | ਈਰਾਨੀ ਸਰਕਾਰੀ ਮੀਡੀਆ ਦੇ ਅਨੁਸਾਰ ਈਰਾਨ ਚਾਹੁੰਦਾ ਹੈ ਕਿ ਕੋਈ ਵੀ ਸਮਝੌਤਾ ਨਾ ਸਿਰਫ਼ ਮੌਜੂਦਾ ਟਕਰਾਅ ਨੂੰ ਰੋਕੇ, ਬਲਕਿ ਪੂਰੇ ਖੇਤਰ 'ਚ ਸਥਾਈ ਸ਼ਾਂਤੀ ਨੂੰ ਯਕੀਨੀ ਬਣਾਏ | ਈਰਾਨ ਨੇ ਖ਼ਾਸ ਤੌਰ 'ਤੇ ਮੰਗ ਕੀਤੀ ਕਿ ਲਿਬਨਾਨ 'ਚ ਚੱਲ ਰਹੀ ਇਜ਼ਰਾਈਲੀ ਫ਼ੌਜੀ ਕਾਰਵਾਈ ਅਤੇ ਖੇਤਰੀ ਸਮੁੰਦਰੀ ਸੁਰੱਖਿਆ ਨੂੰ ਸਮਝੌਤੇ 'ਚ ਸ਼ਾਮਿਲ ਕੀਤਾ ਜਾਵੇ | ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੇ ਨਵੇਂ ਸੁਪਰੀਮ ਲੀਡਰ ਨੇ ਸੀਨੀਅਰ ਫ਼ੌਜੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦੁਸ਼ਮਣਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ | ਹਾਲਾਂਕਿ, ਮੀਟਿੰਗ ਦੇ ਪੂਰੇ ਵੇਰਵੇ ਜਾਰੀ ਨਹੀਂ ਕੀਤੇ ਗਏ | ਇਸ ਦੌਰਾਨ ਖਾੜੀ ਖੇਤਰ 'ਚ ਡਰੋਨ ਹਮਲਿਆਂ ਨੇ ਤਣਾਅ ਨੂੰ ਹੋਰ ਵਧਾ ਦਿੱਤਾ ਹੈ | ਦੂਜੇ ਪਾਸੇ, ਅਮਰੀਕੀ ਪ੍ਰਸਤਾਵ 'ਚ ਹੋਰਮੁਜ਼ ਜਲਮਾਰਗ ਨੂੰ ਪੂਰੀ ਤਰ੍ਹਾਂ ਦੁਬਾਰਾ ਖੋਲ੍ਹਣ, ਡਰੋਨ ਅਤੇ ਮਿਜ਼ਾਈਲ ਹਮਲਿਆਂ ਨੂੰ ਰੋਕਣ ਅਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਸੀਮਾਵਾਂ ਵਰਗੀਆਂ ਸ਼ਰਤਾਂ ਸ਼ਾਮਿਲ ਸਨ | ਅਮਰੀਕਾ ਦਾ ਕਹਿਣਾ ਹੈ ਕਿ ਯੁੱਧ ਸ਼ੁਰੂ ਹੋਣ ਤੋਂ ਬਾਅਦ ਈਰਾਨ ਨੇ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਕਾਫ਼ੀ ਹੱਦ ਤੱਕ ਰੋਕ ਦਿੱਤਾ ਹੈ, ਜਿਸ ਨਾਲ ਵਿਸ਼ਵ ਤੇਲ, ਗੈਸ ਅਤੇ ਖਾਦ ਬਾਜ਼ਾਰ ਪ੍ਰਭਾਵਿਤ ਹੋ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਪੇਂਡੂ ਵਿਦਿਆਰਥੀਆਂ ਨੇ ਸ਼ਹਿਰੀਆਂ ਨੂੰ ਪਛਾੜਿਆ-ਹਰਜੋਤ ਸਿੰਘ ਬੈਂਸ <br/> ਅਗਲੀ ਖ਼ਬਰ ਸੀ.ਬੀ.ਆਈ. ਵਲੋਂ ਵਿਜੀਲੈਂਸ ਬਿਊਰੋ ਅਤੇ ਡਾਇਰੈਕਟਰ ਦੇ ਦਫ਼ਤਰ 'ਚ ਛਾਪੇਮਾਰੀ <br/>
Ad Position 24