ਇਸ ਵਾਰ 12ਵੀਂ ਸ਼੍ਰੇਣੀ 'ਚ 500 ਅੰਕਾਂ 'ਚੋਂ 484 (96.80 ਫ਼ੀਸਦੀ) ਤੱਕ ਅੰਕ ਪ੍ਰਾਪਤ ਕਰਨ ਵਾਲੇ ਕੁੱਲ 278 ਪ੍ਰੀਖਿਆਰਥੀਆਂ ਦੀ ਮੈਰਿਟ ਸੂਚੀ ਜਾਰੀ ਕੀਤੀ ਗਈ ਹੈ | ਮੈਰਿਟ ਸੂਚੀ 'ਚ 217 ਲੜਕੀਆਂ ਨੇ ਥਾਂ ਬਣਾਈ ਹੈ, ਜਦਕਿ 61 ਲੜਕੇ ਸ਼ਾਮਿਲ ਹਨ | ਇਸ ਪ੍ਰੀਖਿਆ 'ਚ 8 ਜ਼ਿਲਿ੍ਹਆਂ ਰੂਪਨਗਰ, ਫਾਜ਼ਿਲਕਾ, ਐੱਸ. ਬੀ. ਐੱਸ. ਨਗਰ, ਐੱਸ. ਏ. ਐੱਸ. ਨਗਰ, ਮੋਗਾ, ਸ੍ਰੀ ਮੁਕਤਸਰ ਸਾਹਿਬ, ਮਲੇਰਕੋਟਲਾ ਤੇ ਪਠਾਨਕੋਟ ਆਦਿ ਦਾ ਕੋਈ ਵੀ ਲੜਕਾ ਆਪਣਾ ਨਾਂਅ ਮੈਰਿਟ ਸੂਚੀ 'ਚ ਦਰਜ ਨਹੀਂ ਕਰਵਾ ਸਕਿਆ, ਜਦਕਿ 4 ਜ਼ਿਲਿ੍ਹਆਂ ਗੁਰਦਾਸਪੁਰ, ਫ਼ਰੀਦਕੋਟ, ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਕਪੂਰਥਲਾ ਦਾ ਸਿਰਫ ਇਕ-ਇਕ ਲੜਕਾ ਹੀ ਆਪਣਾ ਨਾਂਅ ਮੈਰਿਟ ਸੂਚੀ 'ਚ ਦਰਜ ਕਰਵਾਉਣ 'ਚ ਸਫ਼ਲ ਰਿਹਾ | ਜ਼ਿਲ੍ਹੇਵਾਰ ਮੈਰਿਟ ਸੂਚੀ 'ਚ ਆਏ ਪ੍ਰੀਖਿਆਰਥੀਆਂ ਸੰਬੰਧੀ ਜਾਰੀ ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਸਭ ਤੋਂ ਵੱਧ 59 ਪ੍ਰੀਖਿਆਰਥੀ ਮੈਰਿਟ ਸੂਚੀ 'ਚ ਆਏ ਹਨ, ਜਦਕਿ ਲੁਧਿਆਣਾ ਦੇ 40, ਅੰਮਿ੍ਤਸਰ ਦੇ 27, ਹੁਸ਼ਿਆਰਪੁਰ ਦੇ 19, ਬਠਿੰਡਾ ਦੇ 17, ਫ਼ਿਰੋਜ਼ਪੁਰ ਤੇ ਮਾਨਸਾ ਦੇ 13-13, ਗੁਰਦਾਸਪੁਰ ਤੇ ਸੰਗਰੂਰ ਦੇ 11-11, ਫ਼ਰੀਦਕੋਟ ਦੇ 10, ਬਰਨਾਲਾ ਦੇ 9, ਸ੍ਰੀ ਫ਼ਤਹਿਗੜ੍ਹ ਸਾਹਿਬ ਤੇ ਜਲੰਧਰ ਦੇ 7-7, ਰੂਪਨਗਰ ਦੇ 6, ਫ਼ਾਜ਼ਿਲਕਾ, ਐੱਸ. ਬੀ. ਐੱਸ. ਨਗਰ ਤੇ ਤਰਨ ਤਾਰਨ ਦੇ 5-5, ਐੱਸ. ਏ. ਐੱਸ. ਨਗਰ ਦੇ 4, ਕਪੂਰਥਲਾ, ਮੋਗਾ ਤੇ ਸ੍ਰੀ ਮੁਕਤਸਰ ਸਾਹਿਬ ਦੇ 3-3 ਅਤੇ ਮਲੇਰਕੋਟਲਾ ਦਾ 1 ਪ੍ਰੀਖਿਆਰਥੀ ਮੈਰਿਟ 'ਚ ਥਾਂ ਬਣਾਉਣ 'ਚ ਸਫ਼ਲ ਰਿਹਾ |