25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਹਰਿਆਣਾ ਨਗਰ ਨਿਗਮ ਚੋਣਾਂ 'ਚ ਭਾਜਪਾ ਦੀ ਹੂੰਝਾ-ਫੇਰ ਜਿੱਤ <br/>

Ad Position 21
No active advertisement
ਅਜੀਤ ਡੈਸਕ 14-05-2026
ਚੰਡੀਗੜ੍ਹ, 13 ਮਈ (ਰਾਮ ਸਿੰਘ ਬਰਾੜ)-ਹਰਿਆਣਾ 'ਚ ਪੰਚਕੂਲਾ, ਅੰਬਾਲਾ ਅਤੇ ਸੋਨੀਪਤ ਨਗਰ ਨਿਗਮਾਂ, ਸਾਂਪਲਾ, ਉਕਲਾਨਾ ਅਤੇ ਧਾਰੂਹੇੜਾ ਦੀਆਂ ਨਗਰ ਕਮੇਟੀਆਂ ਅਤੇ ਰੇਵਾੜੀ ਦੀ ਨਗਰ ਪ੍ਰੀਸ਼ਦ ਨੂੰ ਕਵਰ ਕਰਨ ਵਾਲੀਆਂ ਨਗਰ ਨਿਗਮ ਚੋਣਾਂ ਲਈ ਵੋਟਾਂ ਦੀ ਗਿਣਤੀ ਸਮਾਪਤ ਹੋ ਗਈ ਹੈ¢ ਭਾਜਪਾ ਨੇ ਤਿੰਨੋਂ ਨਗਰ ਨਿਗਮਾਂ ਵਿਚ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ | ਸੋਨੀਪਤ 'ਚ ਰਾਜੀਵ ਜੈਨ, ਅੰਬਾਲਾ ਵਿਚ ਅਕਸ਼ਿਤਾ ਸੈਣੀ ਅਤੇ ਪੰਚਕੂਲਾ ਨਗਰ ਨਿਗਮ ਵਿਚ ਸ਼ਿਆਮ ਲਾਲ ਬਾਂਸਲ ਨੇ ਜਿੱਤ ਦਰਜ ਕੀਤੀ ਹੈ | ਕਾਂਗਰਸ ਪਾਰਟੀ ਇਕ ਵੀ ਸੀਟ ਜਿੱਤਣ ਵਿਚ ਸਫ਼ਲ ਨਹੀਂ ਹੋ ਸਕੀ ਹੈ, ਹਾਲਾਂਕਿ ਉਕਲਾਨਾ ਨਗਰ ਕੌਂਸਲ ਵਿਚ ਕਾਂਗਰਸ ਸਮਰਥਿਤ ਉਮੀਦਵਾਰ ਰੀਮਾ ਸੋਨੀ ਨੇ ਚੇਅਰਪਰਸਨ ਦੀ ਚੋਣ ਜਿੱਤੀ | ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਗੜ੍ਹ ਸਾਂਪਲਾ ਵਿਚ ਭਾਜਪਾ ਦੇ ਪ੍ਰਵੀਨ ਕੋਚ ਨੇ ਚੇਅਰਮੈਨ ਦੀ ਚੋਣ ਜਿੱਤੀ | ਇਸੇ ਤਰ੍ਹਾਂ, ਧਾਰੂਹੇੜਾ ਨਗਰ ਕੌਂਸਲ ਵਿਚ ਭਾਜਪਾ ਉਮੀਦਵਾਰ ਅਜੇ ਜਾਂਗਰਾ ਚੇਅਰਮੈਨ ਬਣੇ | ਰੇਵਾੜੀ ਨਗਰ ਕੌਂਸਲ ਚੋਣਾਂ ਵਿਚ ਭਾਜਪਾ ਦੀ ਵਿਨੀਤਾ ਪੀਪਲ ਨੇ ਚੇਅਰਪਰਸਨ ਦੀ ਚੋਣ ਜਿੱਤੀ | ਇਸ ਦੌਰਾਨ ਨਗਰ ਨਿਗਮ ਚੋਣ ਨਤੀਜਿਆਂ 'ਤੇ ਟਿੱਪਣੀ ਕਰਦੇ ਹੋਏ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਹੁਣ ਕੋਈ ਵੀ ਭੁਪਿੰਦਰ ਸਿੰਘ ਹੁੱਡਾ 'ਤੇ ਭਰੋਸਾ ਨਹੀਂ ਕਰਦਾ | ਉਨ੍ਹਾਂ ਨੇ ਵੱਖਰੇ ਤੌਰ 'ਤੇ ਇਨੈਲੋ ਸੁਪਰੀਮੋ ਅਭੈ ਸਿੰਘ ਚੌਟਾਲਾ ਨੇ ਉਕਲਾਨਾ ਤੋਂ ਜਿੱਤਣ ਵਾਲੀ ਆਜ਼ਾਦ ਉਮੀਦਵਾਰ ਰੀਮਾ ਸੋਨੀ ਨੂੰ ਵੀਡੀਓ ਕਾਲ ਰਾਹੀਂ ਵਧਾਈ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਪਟਿਆਲਾ ਜ਼ਿਲ੍ਹੇ ਦੇ ਸਭ ਤੋਂ ਵੱਧ 59 ਪ੍ਰੀਖਿਆਰਥੀ ਮੈਰਿਟ 'ਚ <br/> ਅਗਲੀ ਖ਼ਬਰ ਨੀਟ ਪੇਪਰ ਲੀਕ ਮਾਮਲਾ ਸੀ.ਬੀ.ਆਈ. ਵਲੋਂ ਦੇਸ਼ ਭਰ 'ਚ ਛਾਪੇਮਾਰੀ-5 ਗਿ੍ਫ਼ਤਾਰ
Ad Position 24