27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸਤੀਸ਼ਨ ਹੋਣਗੇ ਕੇਰਲਮ ਦੇ ਅਗਲੇ ਮੁੱਖ ਮੰਤਰੀ

Ad Position 21
No active advertisement
ਅਜੀਤ ਡੈਸਕ 15-05-2026

ਨਵੀਂ ਦਿੱਲੀ, 14 ਮਈ (ਉਪਮਾ ਡਾਗਾ ਪਾਰਥ)-ਕਾਂਗਰਸ ਨੇ ਵੀ.ਡੀ. ਸਤੀਸ਼ਨ ਨੂੰ ਕੇਰਲ ਦਾ ਅਗਲਾ ਮੁੱਖ ਮੰਤਰੀ ਐਲਾਨ ਦਿੱਤਾ ਹੈ, ਜਿਸ ਨਾਲ ਇਸ ਅਹੁਦੇ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਕਿਆਸਾਂ ਦਾ ਦੌਰ ਖਤਮ ਹੋ ਗਿਆ ਹੈ | ਇਸ ਫ਼ੈਸਲੇ ਦਾ ਐਲਾਨ ਇਥੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਾਂਗਰਸ ਦੇ ਕੇਰਲ ਇੰਚਾਰਜ ਦੀਪਾ ਦਾਸਮੁਨਸ਼ੀ, ਕੇਂਦਰੀ ਨਿਗਰਾਨ ਅਜੇ ਮਾਕਨ ਤੇ ਮੁਕੁਲ ਵਾਸਨਿਕ ਤੇ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਕੀਤਾ | ਦਾਸਮੁਨਸ਼ੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਰੀਆਂ ਚਰਚਾਵਾਂ ਦੇ ਆਧਾਰ 'ਤੇ ਇਹ ਫੈਸਲਾ ਕੀਤਾ ਗਿਆ ਹੈ ਕਿ ਸਤੀਸ਼ਨ ਨੂੰ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਵੇ | ਮੁੱਖ ਮੰਤਰੀ ਦੇ ਅਹੁਦੇ ਲਈ ਮੁੱਖ ਦਾਅਵੇਦਾਰ ਸਤੀਸ਼ਨ, ਕੇ.ਸੀ. ਵੇਣੂਗੋਪਾਲ ਤੇ ਰਮੇਸ਼ ਚੈਨਿਨਥਲਾ ਸਨ | ਦਾਸਮੁਨਸ਼ੀ ਨੇ ਕਿਹਾ ਕਿ ਕਾਂਗਰਸ ਵਿਧਾਇਕ ਦਲ ਦੀ ਬੈਠਕ 7 ਮਈ ਨੂੰ ਤਿਰੂਵਨੰਤਪੁਰਮ 'ਚ ਹੋਈ ਸੀ ਤੇ ਇਸ 'ਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੂੰ ਰਾਜ 'ਚ ਵਿਧਾਇਕ ਦਲ ਦੇ ਨਵੇਂ ਨੇਤਾ ਦੀ ਨਿਯੁਕਤੀ ਦਾ ਅਧਿਕਾਰ ਦੇਣ ਦਾ ਪ੍ਰਸਤਾਵ ਪਾਸ ਕੀਤਾ ਸੀ | ਉਨ੍ਹਾਂ ਦੱਸਿਆ ਕਿ ਇਸੇ ਅਨੁਸਾਰ ਕਾਂਗਰਸ ਪ੍ਰਧਾਨ ਨੇ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ, ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਕੇਂਦਰੀ ਨਿਗਰਾਨਾਂ ਸਮੇਤ ਕਈ ਹੋਰ ਨੇਤਾਵਾਂ ਨਾਲ ਵਿਸਥਾਰ 'ਚ ਚਰਚਾ ਕੀਤੀ | ਸਹੁੰ ਚੁੱਕ ਸਮਾਗਮ ਬਾਰੇ ਦਾਸਮੁਨਸ਼ੀ ਨੇ ਦੱਸਿਆ ਕਿ ਉਹ ਕੇਰਲ ਜਾਣਗੇ ਤੇ ਉਸ ਦੇ ਬਾਅਦ ਹੀ ਇਸ 'ਤੇ ਫ਼ੈਸਲਾ ਹੋਵੇਗਾ | ਉਨ੍ਹਾਂ ਪਾਰਟੀ ਵਿਚਾਲੇ ਕਿਸੇ ਵੀ ਤਰ੍ਹਾਂ ਦੇ ਮਤਭੇਦਾਂ ਨੂੰ ਖਾਰਜ ਕੀਤਾ |

Ad Position 22
No active advertisement
ਪਿਛਲੀ ਖ਼ਬਰ ਏ.ਐੱਸ.ਆਈ. ਸੁਭਾਸ਼ ਭਗਤ ਬਣੇ ਚੌਕੀ ਜੰਡੂਸਿੰਘਾ ਦੇ ਨਵੇਂ ਇੰਚਾਰਜ ਅਗਲੀ ਖ਼ਬਰ ਵਿਕਾਸ ਕੰਮ ਨਾ ਹੋਣ ਕਾਰਨ ਲੋਕਾਂ 'ਚ ਭਾਰੀ ਰੋਸ- ਰਵੀ ਮਸੀਹ
Ad Position 24