27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਅਕਾਲੀ ਮਹਿਲਾ ਸਰਪੰਚ ਦੇ ਪਤੀ ਦੀ ਗੋਲੀ ਮਾਰ ਕੇ ਹੱਤਿਆ ਨਵਦੀਪ ਸਿੰਘ ਨੇ ਨਸ਼ਾ ਵੇਚਣ ਵਾਲਿਆਂ ਦੀ ਪੁਲਿਸ ਨੂੰ ਦਿੱਤੀ ਸੀ ਇਤਲਾਹ

ਝਬਾਲ (ਤਰਨ ਤਾਰਨ), 26 ਸਤੰਬਰ (ਸੁਖਦੇਵ ਸਿੰਘ/ਸਰਬਜੀਤ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਅੱਡਾ ਗੱਗੋਬੂਹਾ ਵਿਖੇ ਅਕਾਲੀ ਦਲ ਨਾਲ ਸੰਬੰਧਿਤ ਸਰਪੰਚ ਕੁਲਵਿੰਦਰ ਕੌਰ ਦੇ ਪਤੀ ਤੇ ਅਕਾਲੀ ਆਗੂ ਨਵਦੀਪ ਸਿੰਘ ਨਵੀ ਦੀ ...

Ad Position 21
No active advertisement
ਅਜੀਤ ਡੈਸਕ 27-09-2026

ਝਬਾਲ (ਤਰਨ ਤਾਰਨ), 26 ਸਤੰਬਰ (ਸੁਖਦੇਵ ਸਿੰਘ/ਸਰਬਜੀਤ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਅੱਡਾ ਗੱਗੋਬੂਹਾ ਵਿਖੇ ਅਕਾਲੀ ਦਲ ਨਾਲ ਸੰਬੰਧਿਤ ਸਰਪੰਚ ਕੁਲਵਿੰਦਰ ਕੌਰ ਦੇ ਪਤੀ ਤੇ ਅਕਾਲੀ ਆਗੂ ਨਵਦੀਪ ਸਿੰਘ ਨਵੀ ਦੀ ਬੀਤੀ ਦੇਰ ਰਾਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਨਵਦੀਪ ਸਿੰਘ ਵਲੋਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਪਿੰਡ ਅੱਡੇ ਉਪਰ ਕੁਝ ਵਿਅਕਤੀਆਂ ਵਲੋਂ ਨਸ਼ਾ ਵੇਚਣ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ ਦੇ ਚੱਲਦੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਥਾਣਾ ਝਬਾਲ ਦੀ ਪੁਲਿਸ ਨੇ ਨਵਦੀਪ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ 3 ਵਿਅਕਤੀਆਂ ਦੇ ਨਾਲ-ਨਾਲ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਪੰਜਵੜ੍ਹ ਖੁਰਦ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਨਵਦੀਪ ਸਿੰਘ ਨਵੀ ਪੁੱਤਰ ਸੁਖਦੇਵ ਸਿੰਘ ਵਾਸੀ ਅੱਡਾ ਗੱਗੋਬੂਹਾ ਬੀਤੀ ਰਾਤ ਸਾਢੇ 9 ਵਜੇ ਦੇ ਕਰੀਬ ਆਪਣੇ ਕੰਮ ਤੋਂ ਘਰ ਜਾ ਰਹੇ ਸੀ ਤਾਂ ਅੱਡਾ ਗੱਗੋਬੂਹਾ ਵਿਖੇ ਦਵਾਈ ਲੈਣ ਲਈ ਰੁਕੇ ਤਾਂ ਦੁਕਾਨ ਬੰਦ ਸੀ। ਉਨ੍ਹਾਂ ਨੇ ਡਾਕਟਰ ਦੇ ਸਹਾਇਕ ਸਾਹਿਬ ਸਿੰਘ ਨੂੰ ਫੋਨ ਕਰਕੇ ਆਉਣ ਲਈ ਕਿਹਾ, ਜਿਸ ਦੌਰਾਨ ਨਵਦੀਪ ਸਿੰਘ ਗੱਡੀ ਵਿਚੋਂ ਉਤਰ ਕੇ ਫੋਨ ’ਤੇ ਗੱਲ ਕਰ ਰਿਹਾ ਸੀ ਤਾਂ ਉੱਥੇ ਨਿਰਮਲ ਸਿੰਘ ਪੁੱਤਰ ਸਵਰਨ ਸਿੰਘ, ਸੁਰਿੰਦਰ ਸਿੰਘ ਉਰਫ ਸੋਨੂੰ ਕੰਡਾ ਪੁੱਤਰ ਮੋਹਣ ਸਿੰਘ ਅਤੇ ਅਰਸ਼ਦੀਪ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਅੱਡਾ ਗੱਗੋਬੂਹਾ ਅਤੇ ਤਿੰਨ ਅਣਪਛਾਤੇ ਵਿਅਕਤੀ ਨਿਰਮਲ ਸਿੰਘ ਦੀ ਦੁਕਾਨ ਵਿਚੋਂ ਬਾਹਰ ਨਿਕਲੇ ਅਤੇ ਨਵਦੀਪ ਸਿੰਘ ਨਾਲ ਗਾਲੀ ਗਲੋਚ ਕਰਨ ਲੱਗ ਪਏ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ। ਨਵਦੀਪ ਸਿੰਘ ਨੇ ਸਾਬਕਾ ਮੈਂਬਰ ਰਣਜੀਤ ਸਿੰਘ ਨੂੰ ਫੋਨ ਕਰਕੇ ਸਾਰੀ ਸਥਿਤੀ ਬਾਰੇ ਦੱਸਿਆ ਅਤੇ ਉਸ ਨੇ ਆ ਕੇ ਉਕਤ ਵਿਅਕਤੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਸਮਝੇ। ਵੇਖਦਿਆਂ ਹੀ ਵੇਖਦਿਆਂ ਸੁਰਿੰਦਰ ਸਿੰਘ ਸੋਨੂੰ ਕੰਡੇ ਨੇ ਆਪਣੀ 315 ਬੋਰ ਦੀ ਰਾਈਫਲ ਨਾਲ ਨਵਦੀਪ ਸਿੰਘ ਨੂੰ ਗੋਲੀ ਮਾਰ ਦਿੱਤੀ, ਜਿਸ ਦੌਰਾਨ ਗੰਭੀਰ ਜ਼ਖਮੀ ਨਵਦੀਪ ਸਿੰਘ ਨੂੰ ਤੁਰੰਤ ਅਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਪੁਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਨਵਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਅੰਮ੍ਰਿਤਪਾਲ ਸਿੰਘ ਅਨੁਸਾਰ ਕੁਝ ਸਮਾਂ ਪਹਿਲਾਂ ਨਵਦੀਪ ਸਿੰਘ ਨਵੀ ਨੇ ਸੋਨੂੰ ਕੰਡੇ ਦੇ ਖਿਲਾਫ਼ ਨਸ਼ਾ ਵੇਚਣ ਦੀ ਥਾਣਾ ਝਬਾਲ ਵਿਖੇ ਇਤਲਾਹ ਦਿੱਤੀ ਸੀ, ਜਿਸ ਕਰਕੇ ਸੋਨੂੰ ਕੰਡਾ ਨਵੀ ਨਾਲ ਰੰਜਿਸ਼ ਰੱਖਦਾ ਸੀ। ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਝਬਾਲ ਦੇ ਥਾਣਾ ਮੁਖੀ ਇੰਸਪੈਕਟਰ ਜੁਗਰਾਜ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ’ਤੇ ਸੁਰਿੰਦਰ ਸਿੰਘ ਸੋਨੂੰ ਕੰਡਾ, ਨਿਰਮਲ ਸਿੰਘ ਅਤੇ ਅਰਸ਼ਦੀਪ ਸਮੇਤ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ’ ਦੇ ਅਮਲ ਲਈ 7 ਮੈਂਬਰੀ ਕਮੇਟੀ ਦੀ ਬੈਠਕ ਅੱਜ ਅਗਲੀ ਖ਼ਬਰ ਏ.ਐਸ.ਆਈ. ’ਤੇ ਗੋਲੀ ਚਲਾਉਣ ਵਾਲਾ ਮੁਲਜ਼ਮ ਪੁਲਿਸ ਮੁਕਾਬਲੇ ’ਚ ਹਲਾਕ ਦੋ ਪੁਲਿਸ ਮੁਲਾਜ਼ਮ ਵੀ ਹੋਏ ਜ਼ਖ਼ਮੀ
Ad Position 24