08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਕਠੂਆ-ਮਾਧੋਪੁਰ ਵਿਚਾਲੇ ਰੇਲਗੱਡੀਆਂ ਦਾ ਮੁੜ ਸੰਚਾਲਨ 31 ਮਈ ਤੋਂ

Ad Position 21
No active advertisement
ਅਜੀਤ ਡੈਸਕ 27-05-2026
ਜੰਮੂ, 26 ਮਈ (ਪੀ. ਟੀ. ਆਈ.)-ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਕਠੂਆ-ਮਾਧੋਪੁਰ ਸੈਕਸ਼ਨ 'ਚ ਇਕ ਮਹੱਤਵਪੂਰਨ ਰੇਲਵੇ ਪੁਲ ਦੀ ਮੁਰੰਮਤ ਦਾ ਕੰਮ ਪੂਰਾ ਹੋਣ ਦੇ ਨੇੜੇ ਹੈ, ਜਿਸ ਨਾਲ 31 ਮਈ ਤੋਂ ਜੰਮੂ-ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ ਦੋਵਾਂ ਪਟੜੀਆਂ 'ਤੇ ਆਮ ਰੇਲਗੱਡੀਆਂ ਦੇ ਸੰਚਾਲਨ ਨੂੰ ਮੁੜ ਸ਼ੁਰੂ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ¢ ਕਠੂਆ ਅਤੇ ਮਾਧੋਪੁਰ ਦੇ ਵਿਚਕਾਰ ਸਥਿਤ ਰੇਲਵੇ ਪੁਲ ਨੰਬਰ 17 ਦੀ ਵਿਆਪਕ ਮੁਰੰਮਤ ਅਤੇ ਮਜ਼ਬੂਤੀ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਪਿਛਲੇ ਕਈ ਹਫ਼ਤਿਆਂ ਤੋਂ ਇਕ ਹੀ ਅੱਪ-ਲਾਈਨ ਟ੍ਰੈਕ 'ਤੇ ਰੇਲ ਸੇਵਾਵਾਂ ਚੱਲ ਰਹੀਆਂ ਹਨ¢ ਪਿਛਲੇ ਸਾਲ ਸਤੰਬਰ 'ਚ ਅਚਾਨਕ ਹੜ੍ਹਾਂ 'ਚ ਪੁਲ ਨੂੰ ਨੁਕਸਾਨ ਪਹੁੰਚਿਆ ਸੀ¢ਅਧਿਕਾਰੀਆਂ ਨੇ ਕਿਹਾ ਕਿ ਸੈਕਸ਼ਨ 'ਤੇ ਇੰਟਰਲਾਕਿੰਗ ਦਾ ਕੰਮ 31 ਮਈ ਨੂੰ ਪੂਰਾ ਹੋਣ ਦਾ ਪ੍ਰੋਗਰਾਮ ਹੈ, ਜਿਸ ਤੋਂ ਬਾਅਦ ਅੱਪ ਅਤੇ ਡਾਊਨ ਦੋਵੇਂ ਲਾਈਨਾਂ ਨੂੰ ਨਿਯਮਤ ਆਵਾਜਾਈ ਲਈ ਦੁਬਾਰਾ ਖੋਲ੍ਹ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਸਟ੍ਰੇਲੀਆ ਤੇ ਜਾਪਾਨ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ <br/> ਅਗਲੀ ਖ਼ਬਰ ਟਰੰਪ ਨੇ ਇਜ਼ਰਾਈਲ ਨੂੰ ਮਾਨਤਾ ਦੇਣ ਦਾ ਮੁੱਦਾ ਚੁੱਕਿਆ
Ad Position 24